ਲਖਨਊ : ਮੁਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਰਾਜਭਵਨ 'ਚ ਸਹੁੰ ਚੁੱਕਣ ਤੋਂ ਬਾਅਦ ਸਾਰੇ ਨਵੇਂ ਮੰਤਰੀਆਂ ਦੇ ਨਾਲ ਲੋਕ ਭਵਨ 'ਚ ਬੈਠਕ ਕੀਤੀ। ਬੈਠਕ 'ਚ ਉਨ੍ਹਾਂ ਦੇ ਨਾਲ ਪੁਰਾਣੇ ਮੰਤਰੀ ਵੀ ਸ਼ਾਮਲ ਸਨ। ਇਸ ਦੌਰਾਨ ਸੀਐੱਮ ਯੋਗੀ ਆਦਿਤਿਆਨਾਥ ਨੇ ਨਵੇਂ ਮੰਤਰੀਆਂ ਤੋਂ ਦੋ ਟੁਕ ਕਹਿ ਦਿੱਤਾ ਹੈ ਕਿ ਟਰਾਂਸਫਰ-ਪੋਸਟਿੰਗ 'ਚ ਭ੍ਰਿਸ਼ਟਾਚਾਰ ਤੋਂ ਦੂਰ ਰਹਿਣ ਇਸ ਦੇ ਨਾਲ-ਨਾਲ ਸਾਰਿਆਂ ਨੂੰ ਨਸੀਹਤ ਦਿੱਤੀ ਕਿ ਆਪਣੀਆਂ ਜ਼ਿੰਮੇਵਾਰੀਆਂ ਤੇ ਕੰਮਾਂ 'ਚ ਪਰਿਵਾਰ ਦਾ ਦਖਲ ਨਾ ਦੇਣ।


ਮੁਖ ਮੰਤਰੀ ਨੇ ਆਪਣੇ ਸਾਰਿਆਂ ਮੰਤਰੀਆਂ ਨੂੰ ਕਾਫੀ ਦੇਰ ਤਕ ਨੈਤਿਕਤਾ ਦਾ ਪਾਠ ਪੜ੍ਹਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਮੰਤਰੀਆਂ ਨੂੰ ਉਨ੍ਹਾਂ ਦੇ ਚੰਗੇ ਕੰਮਾਂ ਤੇ ਵਧੀਆ ਅਕਸ ਦੀ ਵਧਾਈ ਦਿੱਤੀ। ਮੁਖ ਮੰਤਰੀ ਨੇ ਸਾਰਿਆਂ ਨੂੰ ਕਿਹਾ ਹੈ ਕਿ ਮੰਤਰੀ ਆਪਣੇ ਨਿੱਜੀ ਸਟਾਫ ਦੀਆਂ ਗਤੀਵਿਧੀਆਂ 'ਤੇ ਵੀ ਨਜ਼ਰ ਰੱਖਣ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਲੋਕ ਸੇਵਾ ਤੋਂ ਵੱਧ ਕੇ ਧਰਮ ਤੇ ਪੁੰਨ ਦਾ ਕੋਈ ਹੋਰ ਕੰਮ ਨਹੀਂ ਹੈ। ਵਚਨਬੱਧਤਾ ਤੇ ਵਫਾਦਾਰੀ ਦੇ ਨਾਲ ਜ਼ਿੰਮੇਵਾਰੀਆਂ ਦਾ ਡਿਸਚਾਰਜ ਕਰਨ ਨਾਲ ਸੰਤੁਸ਼ਟੀ ਮਿਲਦੀ ਹੈ। ਜਨਤਕ ਜੀਵਨ 'ਚ ਪਾਰਦਰਸ਼ਤਾ ਤੇ ਇਮਾਨਦਾਰੀ ਬੇਹੱਦ ਜ਼ਰੂਰੀ ਹੈ। ਮੌਕਿਆਂ ਨੂੰ ਉਪਲਬਧੀਆਂ ਦੇ ਰੂਪ 'ਚ ਤਬਦੀਲ ਕਰਨਾ ਤਰੱਕੀ ਹੈ ਤੇ ਮੌਕਿਆਂ ਨੂੰ ਗੁਆ ਦੇਣਾ ਪਤਨ ਹੋਵੇਗਾ।

Posted By: Jaskamal