ਕੋਰੋਨਾ ਵਾਇਰਸ ਸਬੰਧੀ ਚੀਨ ਦੇ ਵੁਹਾਨ ਸ਼ਹਿਰ ਦੇ ਵਿਗਿਆਨੀਆਂ ਨੇ ਹਾਲ ਹੀ 'ਚ ਇਕ ਚਿਤਾਵਨੀ ਜਾਰੀ ਕੀਤੀ ਹੈ। ਵਿਗਿਆਨੀਆਂ ਨੇ ਕਿਹਾ ਕਿ 'NeoCov' ਨਾਂ ਦੇ ਇਕ ਹੋਰ ਕੋਰੋਨਾ ਵਾਇਰਸ ਨੇ ਦੁਨੀਆ 'ਚ ਦਸਤਕ ਦੇ ਦਿੱਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਨਵਾਂ ਕੋਰੋਨਾ ਵਾਇਰਸ ਕਾਫੀ ਜ਼ਿਆਦਾ ਸੰਕ੍ਰਾਮਕ ਹੈ ਤੇ ਇਸ ਨਾਲ 3 ਵਿਚੋਂ ਇਕ ਇਨਫੈਕਟਿਡ ਵਿਅਕਤੀ ਦੀ ਮੌਤ ਹੋ ਸਕਦੀ ਹੈ। ਵਿਗਿਆਨੀਆਂ ਦੀ ਕਹਿਣਾ ਹੈ ਕਿ ਇਹ ਨਵਾਂ ਕੋਰੋਨਾ ਵਾਇਰਸ ਸਾਊਥ ਅਫਰੀਕਾ 'ਚ ਮਿਲਿਆ ਹੈ। ਰੂਸ ਦੀ ਨਿਊਜ਼ ਏਜੰਸੀ ਸਪੁਤਨਿਕ ਅਨੁਸਾਰ, ਕੋਰੋਨਾ ਵਾਇਰਸ ਦਾ ਇਹ ਨਵਾਂ ਵੇਰੀਐਂਟ ਕਾਫੀ ਜ਼ਿਆਦਾ ਘਾਤਕ ਹੈ ਤੇ ਇਸ ਦੀ ਮੌਤ ਦਰ ਵੀ ਕਾਫੀ ਜ਼ਿਆਦਾ ਹੈ।

ਹਾਲਾਂਕਿ ਰਿਪੋਰਟ ਮੁਤਾਬਕ NeoCov ਵਾਇਰਸ ਨਵਾਂ ਨਹੀਂ ਹੈ। ਸਭ ਤੋਂ ਪਹਿਲਾਂ ਸਾਲ 2012 ਤੇ 2015 'ਚ ਪੱਛਮੀ ਏਸ਼ੀਆ ਦੇ ਦੇਸ਼ਾਂ 'ਚ ਇਸ ਦੇ ਪ੍ਰਕੋਪ ਦਾ ਪਤਾ ਚੱਲਿਆ ਸੀ। ਇਹ SARS-CoV-2 ਵਾਂਗ ਹੈ ਜਿਸ ਨਾਲ ਇਨਸਾਨਾਂ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਹੁੰਦੀ ਹੈ। ਦੱਸ ਦੇਈਏ ਕਿ ਸਾਊਥ ਅਫਰੀਕਾ 'ਚ ਫਿਲਹਾਲ ਇਹ NeoCov ਵਾਇਰਸ ਚਮਗਿੱਦੜ ਅੰਦਰ ਦੇਖਿਆ ਗਿਆ ਹੈ ਤੇ ਇਹ ਫਿਲਹਾਲ ਪਸ਼ੂਆਂ 'ਚ ਹੀ ਦੇਖਿਆ ਗਿਆ ਹੈ।

ਬਾਇਓਰੈਕਸਿਵ ਵੈੱਬਸਾਈਟ 'ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ NeoCov ਤੇ ਇਸ ਦੇ ਸਹਿਯੋਗੀ PDF-2180-CoV ਇਨਸਾਨਾਂ ਨੂੰ ਇਨਫੈਕਟਿਡ ਕਰ ਸਕਦਾ ਹੈ। ਵੁਹਾਨ ਯੂਨੀਵਰਸਿਟੀ ਤੇ ਚਾਇਨੀਜ਼ ਅਕੈਡਮੀ ਆਫ ਸਾਇੰਸਿਸਜ਼ ਤੇ ਖੋਜੀਆਂ ਮੁਤਾਬਕ, ਇਸ ਨਵੇਂ ਕੋਰੋਨਾ ਵਾਇਰਸ ਨੂੰ ਇਨਸਾਨਾਂ ਦੀਆਂ ਕੋਸ਼ਿਕਾਵਾਂ ਨੂੰ ਇਨਫੈਕਟਿਡ ਕਰਨ ਲਈ ਸਿਰਫ਼ ਇਕ ਮਿਊਟੇਸ਼ਨ ਦੀ ਲੋੜ ਹੁੰਦੀ ਹੈ। ਸਟੱਡੀ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ ਨਵੇਂ ਵਾਇਰਸ ਕਾਰਨ ਜ਼ਿਆਦਾ ਲੋਕਾਂ ਦੀ ਮੌਤ ਹੋ ਸਕਦੀ ਹੈ।

ਰੂਸ ਦੇ ਵਾਇਰੋਲੌਜੀ ਤੇ ਬਾਇਓਟੈਕਨਾਲੋਜੀ ਵਿਭਾਗ ਨੇ ਨੀਓਕੋਵ ਸਬੰਧੀ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਹੈ ਕਿ ਫਿਲਹਾਲ ਇਹ ਨਵਾਂ ਕੋਰੋਨਾ ਵਾਇਰਸ ਇਨਸਾਨਾਂ 'ਚ ਐਕਟਵਿ ਰੂਪ 'ਚ ਫੈਲਣ ਸਮਰੱਥ ਨਹੀਂ ਹੈ। ਫਿਲਹਾਲ ਸਵਾਲ ਇਹ ਨਹੀਂ ਹੈ ਕਿ ਇਹ ਨਵਾਂ ਵਾਇਰਸ ਲੋਕਾਂ 'ਚ ਫੈਲਦਾ ਹੈ ਜਾਂ ਨਹੀਂ, ਬਲਕਿ ਇਸ ਦੀ ਸਮਰੱਥਾ ਤੇ ਜੋਖ਼ਮ ਬਾਰੇ ਜਾਂਚ ਕਰਨ ਦਾ ਹੈ।

Posted By: Seema Anand