ਜੇਐੱਨਐੱਨ, ਨਵੀਂ ਦਿੱਲੀ/ਏਐਨਆਈ : ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ 'ਚ ਮੁੱਖ ਦੋਸ਼ੀ ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੀ ਰੋਹਿਣੀ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਨਿਆਇਕ ਹਿਰਾਸਤ 'ਚ 25 ਜੂਨ ਤਕ ਵਧਾ ਦਿੱਤੀ ਹੈ। ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ 'ਚ ਮੁੱਖ ਦੋਸ਼ੀ ਸੁਸ਼ੀਲ ਕੁਮਾਰ ਬਾਹਰੀ ਦਿੱਲੀ ਦੀ ਰੋਹਿਣੀ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਨਿਆਇਕ ਹਿਰਾਸਤ 'ਚ 25 ਜੂਨ ਤਕ ਵਧਾ ਦਿੱਤੀ ਹੈ। ਦੋ ਵਾਰ ਦਾ ਓਲਪਿੰਕ ਪਦਕ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਪਿਛਲੇ ਇਕ ਪੰਦਰਵਾੜੇ ਤੋਂ ਜ਼ਿਆਦਾ ਸਮੇਂ ਤੋਂ ਦਿੱਲੀ ਦੀ ਮੰਡੋਲੀ ਜੇਲ੍ਹ 'ਚ ਬੰਦ ਹੈ। ਇਸ ਵਿਚਕਾਰ ਛਤਰਸਾਲ ਸਟੇਡੀਅਮ 'ਚ 4-5 ਮਈ ਦੀ ਰਾਤ ਨੂੰ ਸਾਗਰ ਧਨਖੜ ਹੱਤਿਆਕਾਂਡ 'ਚ ਜਾਂਚ ਜਾਰੀ ਹੈ। ਇਸ ਲੜੀ 'ਚ ਓਲੰਪਿਕ ਪਦਕ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੇ ਇਕ ਹੋਰ ਕਰੀਬੀ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 23 ਸਾਲ ਦੇ ਪਹਿਲਵਾਨ ਸਾਗਰ ਦੀ ਹੱਤਿਆ 'ਚ ਮੁਲਜ਼ਮ ਅਨਿਰੁੱਧ ਵੀ ਸ਼ਾਮਲ ਹੈ। 4-5 ਮਈ ਦੀ ਰਾਤ ਸੁਸ਼ੀਲ ਕੁਮਾਰ ਨਾਲ ਅਨਿਰੁੱਧ ਵੀ ਸਾਗਰ ਨਾਲ ਕੁੱਟਮਾਰ ਕਰਨ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਦਿੱਲੀ ਪੁਲਿਸ ਕਾਫੀ ਸਮੇਂ ਤੋਂ ਇਸ ਦੀ ਤਲਾਸ਼ 'ਚ ਸੀ। ਛਤਰਸਾਲ ਸਟੇਡੀਅਮ ਹੱਤਿਆਕਾਂਡ 'ਚ ਦਿੱਲੀ ਪੁਲਿਸ ਹੁਣ ਤਕ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ।

Posted By: Amita Verma