ਨਵੀਂ ਦਿੱਲੀ : ਪਿਛਲੇ ਇਕ ਹਫ਼ਤੇ ਤੋਂ ਭਾਰਤੀ ਹਵਾਈ ਫ਼ੌਜ ਦੇ ਲਾਪਤਾ ਜਹਾਜ਼ AN-32 ਦੀ ਖੋਜ ਮੁਹਿੰਮ ਦੌਰਾਨ ਅਰੁਣਾਚਲ ਪ੍ਰਦੇਸ਼ 'ਚ ਲਿਪੋ ਤੋਂ ਜਹਾਜ਼ ਦਾ ਮਲਬਾ ਮਿਲ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ MI-17 ਹੈਲੀਕਾਪਟਰਾਂ ਨੂੰ ਮਲਬਾ ਮਿਲਿਆ ਹੈ। ਜ਼ਿਕਰਯੋਗ ਹੈ ਕਿ ਜਹਾਜ਼ 3 ਜੂਨ ਨੂੰ ਜੋਰਹਾਟ ਹਵਾਈ ਮਾਰਗ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ। ਭਾਰਤੀ ਹਵਾਈ ਫ਼ੌਜ ਦੇ MI-17 ਹੈਲੀਕਾਪਟਰਾਂ ਨੇ ਇਸ ਦਾ ਮਲਬਾ ਲੱਭਿਆ। ਹਵਾਈ ਫ਼ੌਜ ਨੇ ਦੱਸਿਆ ਕਿ ਇਹ ਖੇਤਰ MI-17 ਹੈਲੀਕਾਪਟਰ ਵਲੋਂ 12,000 ਫੁੱਟ ਦੀ ਅਨੁਮਾਨਤ ਉਚਾਈ 'ਤੇ ਨਾਰਥ ਆਫ ਲਿਪੋ 'ਚ ਦੇਖਿਆ ਗਿਆ। ਪਿਛਲੇ ਇਕ ਹਫ਼ਤੇ ਤੋਂ ਇਸ ਜਹਾਜ਼ ਦੀ ਖੋਜ ਜ਼ੋਰ-ਸ਼ੋਰ ਨਾਲ ਜਾਰੀ ਸੀ। ਖ਼ਰਾਬ ਮੌਸਮ ਕਾਰਨ ਇਸ ਮੁਹਿੰਮ ਨੂੰ ਕਈ ਵਾਰ ਰੋਕਣਾ ਪਿਆ।

Posted By: Seema Anand