v> ਜੇਐੱਨਐੱਨ, ਨਵੀਂ ਦਿੱਲੀ : World Wrestling Championship 'ਚ ਭਾਰਤ ਦੇ ਗੋਲਡ ਮੈਡਲ ਜਿੱਤਣ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਜਾਣਕਾਰੀ ਮੁਤਾਬਿਕ ਪਹਿਲਵਾਨ ਦੀਪਕ ਪੂਨੀਆ ਸੱਟ ਕਾਰਨ 86 ਕਿੱਲੋ ਭਾਰ ਵਰਗ ਦੇ ਫਾਈਨਲ ਮੁਕਾਬਲੇ 'ਚ ਨਹੀਂ ਖੇਡ ਸਕਣਗੇ।

ਸ਼ਨਿਚਰਵਾਰ ਨੂੰ ਦੀਪਕ ਨੇ ਸਵਿਟਜ਼ਰਲੈਂਡ ਦੇ ਸਟੈਫਨ ਸੇਈਚਮੁਚ ਨੂੰ 8-2 ਨਾਲ ਮਾਤ ਦੇ ਕੇ ਫਾਈਨਲ 'ਚ ਜਗ੍ਹਾ ਬਣਾਈ ਸੀ। ਅੱਜ ਉਸ ਨੇ ਫਾਈਨਲ ਮੈਚ 'ਚ ਈਰਾਨੀ ਪਹਿਲਵਾਨ ਹਸਨ ਯਜ਼ਦਾਨੀ ਖ਼ਿਲਾਫ਼ ਖੇਡਣਾ ਸੀ। ਐਤਵਾਰ ਨੂੰ ਪੂਨੀਆ ਨੂੰ ਸੱਟ ਲੱਗਣ ਦੀ ਖ਼ਬਰ ਆਈ। ਆਪਣੀ ਸੱਟ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਇਕ ਮੀਡੀਆ ਹਾਊਸ ਨੂੰ ਦੱਸਿਆ ਕਿ ਫੀਜੀਓ ਮੁਤਾਬਿਕ ਉਸ ਦੇ ਗਿੱਟੇ ਦੀ ਸੱਟ ਕਾਫ਼ੀ ਗੰਭੀਰ ਹੈ। ਇਸ ਕਾਰਨ ਉਸ ਨੇ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਨਾਂ ਵਾਪਸ ਲੈਣ ਦਾ ਫ਼ੈਸਲਾ ਕੀਤਾ।

Posted By: Seema Anand