ਨਵੀਂ ਦਿੱਲੀ (ਆਈਏਐੱਨਐੱਸ): ਦੂਜੇ ਵਿਸ਼ਵ ਯੁੱਧ ਨਾਲ ਸਬੰਧਤ 60 ਸਮਰਪਣ ਦਸਤਾਵੇਜ਼ਾਂ ਦੀ ਅਗਲੇ ਹਫ਼ਤੇ ਲਾਈਵ ਆਕਸ਼ਨ 'ਚ ਨਿਲਾਮੀ ਹੋਣ ਜਾ ਰਹੀ ਹੈ। ਇਨ੍ਹਾਂ 'ਚ ਉਹ ਦਸਤਾਵੇਜ਼ ਵੀ ਸ਼ਾਮਲ ਹਨ, ਜਿਸ ਰਾਹੀਂ ਨਾਜ਼ੀ ਜਰਮਨ ਨੇ ਗੱਠਜੋੜ ਦੇ ਸਾਹਮਣੇ ਹਥਿਆਰ ਸੁੱਟੇ ਸਨ। ਅੰਦਾਜ਼ਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ 10 ਲੱਖ ਡਾਲਰ (ਕਰੀਬ 7.50 ਕਰੋੜ ਰੁਪਏ) ਤਕ ਬੋਲੀ ਲੱਗ ਸਕਦੀ ਹੈ।

ਦਸਤਾਵੇਜ਼ 'ਚ ਜਰਮਨੀ ਦੇ ਚੋਟੀ ਦੇ ਜਨਰਲ ਫੀਲਡ ਮਾਰਸ਼ਲ ਅਲਫਰੈੱਡ ਜੋਡਲ ਨੂੰ ਗੱਲਬਾਤ ਤੇ ਬਿਨਾਂ ਸ਼ਰਤ ਆਤਮ ਸਮਰਪਣ ਦੀ ਆਗਿਆ ਦਿੱਤੀ ਗਈ ਸੀ। ਇਸ 'ਤੇ ਹਿਟਲਰ ਦੀ ਖ਼ੁਦਕੁਸ਼ੀ ਤੋਂ ਬਾਅਦ ਜਰਮਨੀ ਦੇ ਰਾਸ਼ਟਰਪਤੀ ਬਣੇ ਕਾਰਲ ਡੀ. ਦੇ ਦਸਤਖ਼ਤ ਹਨ। ਜੋਡਲ ਜਦੋਂ ਸਮਰਪਣ ਲਈ ਗੱਠਜੋੜ ਮੁੱਖ ਦਫ਼ਤਰ ਪੁੱਜੇ ਸਨ ਤੇ ਉਨ੍ਹਾਂ ਨੇ ਇਸ ਦਸਤਾਵੇਜ਼ ਨੂੰ ਪੇਸ਼ ਕੀਤਾ ਸੀ। 20ਵੀਂ ਸਦੀ ਦੇ ਅਹਿਮ ਦਸਤਾਵੇਜ਼ 'ਚ ਸ਼ੁਮਾਰ ਇਸ ਦਸਤਾਵੇਜ਼ ਨੂੰ ਇਕ ਅਮਰੀਕਾ ਨੇ ਸੰਭਾਲਿਆ ਸੀ।

ਕੌਮਾਂਤਰੀ ਪੱਧਰ 'ਤੇ ਨਿਲਾਮੀ ਦਾ ਪ੍ਰਬੰਧ ਕਰਨ ਵਾਲੀ ਅਮਰੀਕੀ ਕੰਪਨੀ ਐਲਗਜ਼ੈਂਡਰ ਹਿਸਟੋਰੀਕਲ ਆਕਸ਼ਨ ਨੇ ਇਸ ਲਾਈਵ ਆਕਸ਼ਨ ਨੂੰ 'ਨੋ ਸਰੰਡਰ ਟੂ ਕੋਰੋਨਾ ਵਾਇਰਸ' ਨਾਂ ਦਿੱਤਾ ਹੈ। ਨੌਂ ਜੂਨ ਨੂੰ ਕਰਵਾਈ ਜਾ ਰਹੀ ਇਸ ਆਕਸ਼ਨ 'ਚ ਪ੍ਰਮੁੱਖ ਆਤਮ ਸਮਰਪਣ ਦਸਤਾਵੇਜ਼ ਨੂੰ ਨਿਲਾਮ ਕੀਤਾ ਜਾਵੇਗਾ। ਐਲਗਜ਼ੈਂਡਰ ਹਿਸਟੋਰੀਕਲ ਨੂੰ ਮੁੱਖ ਤੌਰ 'ਤੇ ਮਿਲਟਰੀ ਸੇਲ ਲਈ ਜਾਣਿਆ ਜਾਂਦਾ ਹੈ। ਆਕਸ਼ਨ ਹਾਊਸ ਦਾ ਦਾਅਵਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ 'ਚ ਕਈ ਤਾਂ ਅਜਿਹੇ ਹਨ, ਜਿਨ੍ਹਾਂ ਨੂੰ ਪਹਿਲਾਂ ਕਦੇ ਹੀ ਦੇਖਿਆ ਹੋਵੇਗਾ। ਉਸ ਨੇ ਕਿਹਾ ਕਿ ਇਸ ਨਿਲਾਮੀ ਤੋਂ ਮਿਲੀ ਰਾਸ਼ੀ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਤੇ ਹੋਰ ਸੰਸਥਾਵਾਂ ਨੂੰ ਦਿੱਤੀ ਜਾਵੇਗੀ।