ਜੇਐੱਨਐੱਨ : ਕੋਰੋਨਾ ਸੰਕ੍ਰਮਣ ਕਾਲ ਦੌਰਾਨ ਸ਼ੁਰੂ ਹੋਈਆਂ ਆਨਲਾਈਨ ਕਲਾਸਾਂ ਦਾ ਅਸਰ ਹੁਣ ਬੱਚਿਆਂ ਦੀਆਂ ਅੱਖਾਂ ’ਤੇ ਦਿਸਣ ਲੱਗਾ ਹੈ। ਬੱਚੇ ਮਾਇਓਪੀਆ (myopia) ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੀ ਦੂਰ ਤਕ ਦੇਖਣ ਦੀ ਸਮਰੱਥਾ ’ਤੇ ਅਸਰ ਪੈ ਰਿਹਾ ਹੈ। ਢਾਈ ਸਾਲ ’ਚ ਮੈਡੀਕਲ ਕਾਲਜ ਤੋਂ ਲੈ ਕੇ ਨਿੱਜੀ ਹਸਰਤਾਲਾਂ ’ਚ ਅਜਿਹੇ ਮਰੀਜ਼ਾਂ ਦੀ ਗਿਣਤੀ ’ਚ ਲਗਪਗ ਢੇਡ ਗੁਣਾ ਵਾਧਾ ਹੋਇਆ ਹੈ। ਡਾਕਟਰਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਬੱਚੇ ਜਦੋਂ ਦਿਖਾਈ ਘੱਟ ਦੇਣ ਦੀ ਸਮੱਸਿਆ ਦੱਸਣ ਤਾਂ ਉਸੇ ਸਮੇਂ ਉਨ੍ਹਾਂ ਨੂੰ ਦ੍ਰਿਸ਼ਟੀ ਰੋਗ ਮਾਹਿਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਇਸ ’ਚ ਲਾਪਰਵਾਹੀ ਨਾ ਵਰਤੋਂ। ਇਸ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ 14 ਅਕਤੂਬਰ ਨੂੰ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ ਜਾਂਦਾ ਹੈ।

ਅੱਖਾਂ ’ਚ ਦਰਦ, ਖੁਜਲੀ ਜਾਂ ਹੋਰ ਪਰੇਸ਼ਾਨੀ ਹੋਣ ’ਤੇ ਡਾਕਟਰ ਨੂੰ ਦਿਖਾਓ

ਮਾਹਰਾਂ ਅਨੁਸਾਰ ਕੋਰੋਨਾ ਸੰਕ੍ਰਮਣ ਕਾਲ ’ਚ ਬੱਚੇ ਮੋਬਾਈਲ ’ਤੇ ਆਨਲਾਈਨ ਕਲਾਸਾਂ ਲਗਾਉਂਦੇ ਰਹੇ ਹਨ। ਇਸਤੋਂ ਬਾਅਦ ਸਮਾਂ ਬਚਿਆ ਤਾਂ ਮੋਬਾਈਲ ਨਾਲ ਹੀ ਖੇਡਦੇ ਰਹੇ, ਕਿਉਂਕਿ ਉਨ੍ਹਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਇਸਦਾ ਅਸਰ ਉਨ੍ਹਾਂ ਦੀਆਂ ਅੱਖਾਂ ’ਤੇ ਪੈਣ ਲੱਗਾ ਹੈ। ਪਹਿਲੇ ਇਕ ਮਹੀਨੇ ’ਚ ਲਗਪਗ 20 ਬੱਚੇ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ, ਪਰ ਹੁਣ ਇਨ੍ਹਾਂ ਦੀ ਗਿਣਤੀ 50 ਦੇ ਨੇੜੇ ਹੋ ਗਈ ਹੈ। ਲਗਾਤਾਰ ਮੋਬਾਈਲ ’ਤੇ ਦੇਖਣ ਨਾਲ ਅੱਖਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਰਹੀਆਂਹਨ। ਅੱਖਾਂ ਸੁੰਗੜ ਰਹੀਆਂਹਨ। ਉਨ੍ਹਾਂ ਦੇ ਦੂਰ ਤਕ ਦੇਖਣ ਦੀ ਸਮਰੱਥਾ ਘੱਟ ਹੋ ਰਹੀ ਹੈ।

ਢਾਈ ਸਾਲ ’ਚ ਡੇਢ ਗੁਣਾ ਵਧੀ ਮਾਇਓਪੀਆ ਦੇ ਮਰੀਜ਼ਾਂ ਦੀ ਗਿਣਤੀ

ਨਿੱਜੀ ਹਸਪਤਾਲਾਂ ਤੋਂ ਇਲਾਵਾ ਬੀਆਰਡੀ ਮੈਡੀਕਲ ਕਾਲਜ ਤੇ ਜ਼ਿਲ੍ਹਾ ਹਸਪਤਾਲ ’ਚ ਵੀ ਅਜਿਹੇ ਰੋਗੀਆਂ ਦੀ ਗਿਣਤੀ ਵਧੀ ਹੈ। ਇਨ੍ਹਾਂ ’ਚ ਜ਼ਿਆਦਾਤਕ ਸਕੂਲੀ ਬੱਚੇ ਹਨ। ਜਦੋਂ ਵੀ ਬੱਚਿਆਂ ’ਚ ਅੱਖਾਂ ’ਚ ਦਰਦ, ਖੁਜਲੀ ਜਾਂ ਹੋਰ ਕੋਈ ਪਰੇਸ਼ਾਨੀ ਹੋਵੇ ਤਾਂ ਮਾਹਰ ਤੋਂ ਸਲਾਹ ਲੈਣੀ ਜ਼ਰੂਰੀ ਹੈ।

ਸਕੂਲ ਬੰਦ ਹੋਣ ਕਾਰਨ ਅਤੇ ਘਰ ’ਚ ਮੋਬਾਈਲ ਜਾਂ ਲੈਪਟਾਪ ’ਤੇ ਆਨਲਾਈਨ ਕਲਾਸ ਲੈਣ ਨਾਲ ਬੱਚਿਆਂ ਦੀਆਂ ਅੱਖਾਂ ’ਤੇ ਜ਼ਿਆਦਾ ਅਸਰ ਪਿਆ ਹੈ। ਬੱਚਿਆਂ ਨੂੰ ਮੋਬਾਈਲ ਸਕਰੀਨ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ।

- ਡਾ. ਰਜਤ ਕੁਮਾਰ, ਅੱਖ ਰੋਗ ਮਾਹਰ।

ਮੈਡੀਕਲ ਕਾਲਜ ’ਚ ਮਾਇਓਪੀਆ ਦੇ ਰੋਗੀਆਂ ’ਚ ਲਗਪਗ 30 ਫ਼ੀਸਦ ਦਾ ਵਾਧਾ ਹੋਇਆ ਹੈ। ਇਨ੍ਹਾਂ ’ਚ 80 ਫ਼ੀਸਦ ਬੱਚੇ ਹਨ। ਇਸਦਾ ਮੁੱਖ ਕਾਰਨ ਮੋਬਾਈਲ ਦੀ ਸਕਰੀਨ ’ਤੇ ਜ਼ਿਆਦਾ ਦੇਰ ਤਕ ਦੇਖਣਾ ਹੈ।

- ਡਾ. ਰਾਮਕੁਮਾਰ, ਪ੍ਰਧਾਨ, ਅੱਖ ਰੋਗ ਵਿਭਾਗ, ਬੀਆਰਡੀ ਮੈਡੀਕਲ ਕਾਲਜ।

Posted By: Ramanjit Kaur