ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਾਕੇਤ ਕੋਰਟ ਕੰਪਲੈਕਸ ਵਿਚ ਮਹਿਲਾ ਆਈਏਐੱਸ ਅਧਿਕਾਰੀ ਨਾਸ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਵੀਰਵਾਰ ਦੀ ਹੈ। ਮਹਿਲਾ ਆਈਏਐੱਸ ਅਧਿਕਾਰੀ ਦੀ ਸ਼ਿਕਾਇਤ 'ਤੇ ਦਿੱਲੀ ਦੇ ਸਾਕੇਤ ਥਾਣੇ ਵਿਚ ਇਕ ਵਕੀਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।


ਜਾਣਕਾਰੀ ਮੁਤਾਬਿਕ ਦਿੱਲੀ ਦੇ ਸਾਕੇਤ ਕੋਰਟ ਵਿਚ ਮਹਿਲਾ ਆਈਏਐੱਸ ਅਧਿਕਾਰੀ ਨਾਲ ਛੇੜਖਾਨੀ ਅਤੇ ਬਦਸਲੂਕੀ ਹੋਈ। ਉਹ ਕਿਸੇ ਕੇਸ ਦੇ ਸਿਲਸਿਲੇ ਵਿਚ ਆਪਣੇ ਪਤੀ ਨਾਲ ਅਦਾਲਤ ਆਈ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ 2014 ਬੈਚ ਦੀ ਇਹ ਆਈਏਐੱਸ ਅਫਸਰ ਐੱਸਡੀਐੱਮ ਮਹਿਰੌਲੀ ਵੀ ਰਹਿ ਚੁੱਕੀ ਹੈ।

Posted By: Seema Anand