style="text-align: justify;"> ਪਾਲਘਰ (ਪੀਟੀਆਈ) : ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਨਾਲਾਸੋਪਾਰਾ ਇਲਾਕੇ 'ਚ ਇਕ 32 ਸਾਲਾ ਔਰਤ ਦੀ ਇਕ ਵਿਅਕਤੀ ਨੇ ਆਪਣੀ ਦੁਕਾਨ 'ਚ ਹੱਤਿਆ ਕਰ ਦਿੱਤੀ ਹੈ। ਪੁਲਿਸ ਮੁਤਾਬਕ ਰਸੋਈ ਦੇ ਕੁਝ ਸਾਮਾਨ ਦੀਆਂ ਕੀਮਤਾਂ ਕਾਰਨ ਬਹਿਸ ਛਿੜ ਗਈ ਸੀ। ਤੁਲਿੰਜਾ ਦੀ ਪੁਲਿਸ ਨੇ ਦੱਸਿਆ ਕਿ ਔਰਤ ਦੀ ਲਾਸ਼ ਬੀਤੀ 28 ਜੂਨ ਨੂੰ ਇਕ ਪਿਕਅੱਪ ਵੈਨ 'ਚ ਮਿਲੀ। ਮੁਲਜ਼ਮ ਸ਼ਿਵ ਚੌਧਰੀ (30) ਨੇ ਉਸ ਔਰਤ ਦਾ ਗਲ਼ਾ ਵੱਢ ਕਰ ਕੇ ਹੱਤਿਆ ਕਰ ਦਿੱਤੀ। ਉਸ ਨੇ ਹੱਤਿਆ ਦੀ ਗੱਲ ਕਬੂਲ ਕਰ ਲਈ ਤੇ ਉਸ ਨੇ ਲਾਸ਼ ਨਾਲ ਜਬਰ ਜਨਾਹ ਦੀ ਵੀ ਗੱਲ ਕਬੂਲੀ ਹੈ।