ਜੇਐੱਨਐੱਨ, ਕੋਲਕਾਤਾ : ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਮੰਗਲਵਾਰ ਸਵੇਰੇ ਸ਼ਰੇਆਮ ਮਹਿਲਾ ਨੇ ਨੌਜਵਾਨ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਮਿ੍ਤਕ ਦੀ ਪਛਾਣ ਆਸਿਫ ਦੇ ਰੂਪ 'ਚ ਹੋਈ ਹੈ। ਉਹ ਮੂਲ ਰੂਪ ਨਾਲ ਬੰਗਲਾਦੇਸ਼ ਦਾ ਹੈ। ਪਰ ਸਾਲਾਂ ਤੋਂ ਝੂਰੂਲੀ 'ਚ ਰਹਿ ਰਿਹਾ ਸੀ। ਓਧਰ ਸਤਾਨਕ ਲੋਕਾਂ ਨੇ ਹਮਲਾਵਰ ਮਹਿਲਾ ਤੇ ਉਸ ਦੇ ਦੋ ਸਾਥੀਆਂ ਨੂੰ ਫੜ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਬਾਅਦ 'ਚ ਪੁਲਿਸ ਦੇ ਹਵਾਲੇ ਕਰ ਦਿੱਤਾ। ਮਹਿਲਾ ਦੇੇ ਇਕ ਹੋਰ ਸਾਥੀ ਦਾ ਨਾਂ ਅਜੀਜ਼ੁੱਲ ਦਫ਼ਾਦਾਰ ਹੈ, ਜਿਹੜਾ ਉਸ ਦਾ ਪਤੀ ਦੱਸਿਆ ਜਾ ਰਿਹਾ ਹੈ। ਜਦਕਿ ਇਕ ਦੀ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਤਿੰਨਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ।

ਮੁਲਜ਼ਮ ਮਹਿਲਾ ਦੀ ਸੱਸ ਦੀ ਮੰਨੀਏ ਤਾਂ ਆਸਿਫ ਨੇ ਉਸ ਦੀ ਨੂੰ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ ਸੀ। ਇਹੀ ਨਹੀਂ, ਇਹ ਗੱਲ ਕਿਸੇ ਹੋਰ ਨੂੰ ਦੱਸਣ 'ਤੇ ਪਤੀ ਉਸ ਦੇ ਬੱਚੇ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਿਹਾ ਰਿਹਾ ਸੀ। ਓਧਰ ਮੁਢੱਲੀ ਪੜਤਾਲ ਦੇ ਆਧਾਰ 'ਤੇ ਪੁਲਿਸ ਦਾ ਮੰਨਣਾ ਹੈ ਕਿ ਜਬਰ ਜਨਾਹ ਦਾ ਬਦਲਾ ਲੈਣ ਲਈ ਹੀ ਮਹਿਲਾ ਨੇ ਆਸਿਫ਼ ਦੀ ਹੱਤਿਆ ਕੀਤੀ ਹੋਵੇਗੀ। ਜਾਣਕਾਰੀ ਮੁਤਾਬਕ ਆਸਿਫ ਇਕ ਚਾਹ ਦੀ ਦੁਕਾਨ 'ਤੇ ਆਪਣਾ ਮੋਟਰ ਸਾਈਕਲ ਲੈ ਕੇ ਖੜ੍ਹਾ ਸੀ। ਸਵੇਰੇ 10 ਵਜੇ ਮਹਿਲਾ ਵੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁੱਜੀ ਸੀ। ਉਸ ਨਾਲ ਉਸ ਦਾ ਪਤੀ ਅਜੀਜ਼ੁੱਲ ਤੇ ਇਕ ਹੋਰ ਸਾਥੀ ਵੀ ਮੌਜੂਦ ਸੀ। ਨੌਜਵਾਨ ਆਸਿਫ ਨਾਲ ਗੱਲ ਕਰਨ ਦੌਰਾਨ ਹੀ ਮਹਿਲਾ ਨੇ ਆਪਣੀ ਸਾੜੀ 'ਚੋਂ ਤੇਜ਼ਧਾਰ ਚਾਕੂ ਕੱਢਿਆ ਤੇ ਆਸਿਫ ਦੀ ਗਰਦਨ 'ਤੇ ਹਮਲਾ ਕਰ ਦਿੱਤਾ।