ਜੇਐੱਨਐੱਨ, ਨਵੀਂ ਦਿੱਲੀ : ਇਕ ਪਾਸੇ ਜਿੱਥੇ ਭਾਰਤ ਸਮੇਤ ਤਕਰੀਬਨ ਸਾਰੇ ਦੇਸ਼ਾਂ 'ਚ ਪਿਆਰ ਤੇ ਬਲਿਦਾਨ ਦਾ ਤਿਉਹਾਰ ਵੈਲੇਨਟਾਈਨ ਡੇਅ ਮਨਾਇਆ ਜਾ ਰਿਹਾ ਹੈ, ਉੱਥੇ ਦਿੱਲੀ 'ਚ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਔਰਤ ਨੇ ਟਵੀਟ ਕਰ ਦੋਸ਼ ਲਾਇਆ ਹੈ ਕਿ ਦਿੱਲੀ ਮੈਟਰੋ 'ਚ ਸਫ਼ਰ ਦੌਰਾਨ ਉਨ੍ਹਾਂ ਦੇ ਸਾਹਮਣੇ ਇਤਾਰਜ਼ਯੋਗ ਹਰਕਤ ਕੀਤੀ ਗਈ। ਔਰਤ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਔਰਤ ਦੇ ਸਾਹਮਣੇ ਕਰਨ ਲੱਗਾ ਇਤਾਰਜ਼ਯੋਗ ਹਰਕਤ

ਔਰਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਬੁੱਧਵਾਰ ਰਾਤ ਨੂੰ ਗੁਰਗ੍ਰਾਮ ਤੋਂ ਦਿੱਲੀ ਆਉਣ ਦੀ ਸਖ਼ਤੀ 'ਚ ਮੈਟਰੋ 'ਚ ਸਫ਼ਰ ਦੌਰਾਨ ਉਨ੍ਹਾਂ ਦੇ ਸਾਹਮਣੇ ਹੀ ਇਕ ਵਿਅਕਤੀ ਇਤਰਾਜ਼ਯੋਗ ਹਰਕਤ ਕਰਨ ਲੱਗਾ। ਇਸ ਦੌਰਾਨ ਉੱਥੇ ਕੁਝ ਹੋਰ ਯਾਤਰੀ ਵੀ ਮੌਜੂਦ ਸਨ ਪਰ ਕਿਸੇ ਨੇ ਵਿਰੋਧ ਨਹੀਂ ਕੀਤਾ। ਮਹਿਲਾ ਨੇ ਮੁਲਜ਼ਮ ਵਿਅਕਤੀ ਦੀ ਤਸਵੀਰ ਵੀ ਮਾਈਕ੍ਰੋ ਬਲਾਗਿੰਗ ਸਾਈਟ 'ਤੇ ਸਾਂਝਾ ਕੀਤੀ ਹੈ।

DMRC ਨੇ ਦਿੱਤੀ ਸਲਾਹ

ਉੱਥੇ ਟਵੀਟ ਤੋਂ ਬਾਅਦ ਮਹਿਲਾ ਦੀ ਸ਼ਿਕਾਇਤ 'ਤੇ ਜਵਾਬ ਦਿੰਦਿਆਂ ਦਿੱਲੀ ਮੈਟਰੋ ਰੇਲ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਬਾਰੇ ਕਾਰਵਾਈ ਕਰ ਰਹੇ ਹਨ, ਸਹੀ ਕਦਮ ਚੁੱਕਿਆ ਜਾ ਰਿਹਾ ਹੈ। ਇਸ ਨਾਲ ਮੈਟਰੋ ਅਧਿਕਾਰੀਆਂ ਨੇ ਸਲਾਹ ਵੀ ਦਿੱਤੀ ਹੈ ਕਿ ਅਜਿਹੀ ਘਟਨਾ ਹੋਣ 'ਤੇ ਯਾਤਰੀਆਂ ਨੂੰ ਜਲਦ DMRC ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਹੈਲਪਲਾਈਨ 'ਤੇ ਸ਼ਿਕਾਇਤ ਕਰਨੀ ਚਾਹੀਦੀ। ਇਸ ਨਾਲ ਹੀ ਮੈਟਰੋ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ।

ਦੱਸ ਦੇਈਏ ਕਿ ਮੈਟਰੋ 'ਚ ਔਰਤਾਂ ਨਾਲ ਇਸ ਤਰ੍ਹਾਂ ਦੀ ਹਰਕਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ, ਬਲਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

Posted By: Amita Verma