ਕਦੀ ਸੁਣਿਆ ਹੈ ਪਤਨੀ, ਪਤਨੀ ਦੇ ਵਿਆਹ ਦਾ ਰਿਸ਼ਤਾ ਲੈ ਕੇ ਦੂਸਰੀ ਕੁੜੀ ਕੋਲ ਜਾਵੇ? ਕਦੀ ਸੁਣਿਆ ਹੈ ਆਪਸੀ ਰਜ਼ਾਮੰਦੀ ਨਾਲ ਪਤਨੀ, ਪਤੀ ਦਾ ਵਿਆਹ ਕਰਵਾ ਦੇਵੇ? ਜੇਕਰ ਨਹੀਂ ਸੁਣਿਆ ਤਾਂ ਇਹ ਖ਼ਬਰ ਪੜ੍ਹੋ। ਪਟਨਾ "ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। 13 ਲੱਖ ਰੁਪਏ ਲਈ ਸੱਤ ਜਨਮਾਂ ਦੇ ਬੰਧਨ ਨੂੰ ਪਲਾਨ ਬਣਾ ਕੇ ਤੋੜ ਦਿੱਤਾ ਗਿਆ। ਪੈਸੇ ਹੜੱਪਣ ਤੋਂ ਬਾਅਦ ਦੋਨੋਂ ਫ਼ਰਾਰ ਹੋ ਗਏ। ਫੇਸਬੁੱਕ ਰਾਹੀਂ ਜਦੋਂ ਰਾਜ਼ ਖੁੱਲ੍ਹਿਆ ਤਾਂ ਕਾਫ਼ੀ ਦੇਰ ਹੋ ਚੁੱਕੀ ਸੀ। ਹੁਣ ਪੀੜਤ ਔਰਤ ਨੇ ਕਮਿਸ਼ਨ 'ਚ ਦਸਤਕ ਦੇ ਕੇ ਨਿਆਂ ਦੀ ਗੁਹਾਰ ਲਗਾਈ ਹੈ।

ਇਹ ਹੈ ਮਾਮਲਾ

ਬਾਂਕਾ ਜ਼ਿਲ੍ਹੇ ਦੇ ਬੌਸੀ ਦਾ ਰਹਿਣ ਵਾਲਾ ਵਿਨੈ ਰਜਕ ਸੈਂਟਰਲ ਬੈਂਕ ਆਫ ਇੰਡੀਆ ਦੀ ਕੁਰਸੇਲਾਪੁਰ ਬ੍ਰਾਂਚ (ਪੂਰਨੀਆ) 'ਚ ਕੈਸ਼ੀਅਰ ਹੈ। ਦੱਸਿਆ ਜਾਂਦੈ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੇ ਪ੍ਰੋਵੀਡੈਂਟ ਫੰਡ ਦੀਰ ਕਮ ਕੱਢਣ ਲਈ ਉੱਥੋਂ ਦੀ ਸਥਾਨਕ ਮਹਿਲਾ ਸ਼ੋਭਾ ਦੇਵੀ ਆਪਣੀ ਧੀ ਰਿਤੂ ਕੁਮਾਰ ਨਾਲ ਬੈਂਕ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਰਕਮ ਦੀ ਵਰਤੋਂ ਆਪਣੀ ਬੇਟੀ ਦੇ ਵਿਆਹ ਲਈ ਕਰਨ ਦੀ ਗੱਲ ਕੈਸ਼ੀਅਰ ਵਿਨੈ ਰਜਕ ਨੂੰ ਦੱਸੀ ਸੀ।

ਆਧਾਰ ਕਾਰਡ 'ਚ ਨਾਂ ਵੀ ਬਦਲਵਾ ਦਿੱਤਾ

ਜਿਉਂ ਹੀ ਵਿਨੈ ਨੇ ਵਿਆਹ 'ਚ 13 ਲੱਖ ਰੁਪਏ ਦਾਜ ਦਿੱਤੇ ਜਾਣ ਦੀ ਗੱਲ ਸੁਣੀ ਤਾਂ ਉਸ ਨੇ ਆਪਣੀ ਪਤਨੀ ਗੁੜੀਆ ਨਾਲ ਮਿਲ ਕੇ ਸ਼ੋਭਾ ਦੇਵੀ ਨੂੰ ਠੱਗਣ ਦਾ ਪਲਾਨ ਬਣਾ ਲਿਆ। ਵਿਨੈ ਰਜਕ ਨੇ ਸ਼ੋਭਾ ਨੂੰ ਆਪਣੀ ਪਛਾਣ ਇਕ ਅਨਾਥ ਔਲਾਦ ਬਾਰੇ ਦੱਸੀ ਸੀ। ਧੋਖਾ ਦੇਣ ਲਈ ਉਸ ਨੇ ਆਪਣੇ ਨਾਂ ਵਿਨੈ ਰਜਕ ਤੋਂ ਬਦਲ ਕੇ ਵਿਨੈ ਯਾਦਵ ਕਰ ਲਿਆ ਅਤੇ ਆਪਣੇ ਆਧਾਰ ਕਾਰਡ 'ਚ ਵੀ ਇਸ ਨੂੰ ਠੀਕ ਕਰਵਾ ਲਿਆ।

ਇਸ ਤੋਂ ਬਾਅਦ ਵਿਨੈ ਦੀ ਪਤਨੀ ਗੁੜੀਆ ਨੇ ਵੀ ਸ਼ੋਭਾ ਨਾਲ ਮੇਲਜੋਲ ਵਧਾ ਕੇ ਆਪਣੇ ਆਪ ਨੂੰ ਵਿਨੈ ਦੇ ਗੁਆਂਢ 'ਚ ਰਹਿਣ ਵਾਲੀ ਭਾਬੀ ਦੱਸਿਆ ਅਤੇ ਸ਼ੋਭਾ ਸਾਹਮਣੇ ਵਿਨੈ ਰਜਕ ਨਾਲ ਰਿਤੂ ਕੁਮਾਰੀ ਦੇ ਵਿਆਹ ਦਾ ਪ੍ਰਸਤਾਵ ਰੱਖਿਆ। ਇਸ ਤੋਂ ਬਾਅਦ ਦੋਨੋਂ ਦੇ ਝਾਂਸੀ 'ਚ ਆਈ ਸ਼ੋਭਾ ਵੀ ਨਾਸਮਝੀ ਦਿਖਾ ਕੇ ਆਪਣੀ ਛੋਟੀ ਬੇਟੀ ਰਿਤੂ ਦਾ ਹੱਥ ਵਿਨੈ ਦੇ ਹੱਥ ਦੇ ਦਿੱਤਾ ਅਤੇ ਇਕ ਮੰਦਰ 'ਚ ਦੋਨਾਂ ਨੇ ਵਿਆਹ ਕਰ ਲਿਆ। ਵਿਆਹ ਤੋਂ ਅਗਲੇ ਦਿਨ ਹੀ ਵਿਨੈ ਤੇ ਗੁੜੀਆ ਨੇ ਸ਼ੋਭਾ ਦੇ ਬੈਂਕ ਅਕਾਊਂਟ ਤੋਂ ਸਾਰੇ ਪੈਸੇ ਆਪਣੇ ਬੈਂਕ ਅਕਾਉਂਟ 'ਚ ਟਰਾਂਸਫਰ ਕਰਵਾ ਲਏ। ਇਸ ਤੋਂ ਬਾਅਦ ਦੋਨੋਂ ਰਕਮ ਲੈ ਕੇ ਰਫੂਚੱਕਰ ਹੋ ਗਏ।

Posted By: Seema Anand