ਨਵੀਂ ਦਿੱਲੀ, ਪੀਟੀਆਈ : ਕੋਰੋਨਾ ਖਿਲਾਫ਼ ਟੀਕਾਕਰਨ ਮੁਹਿੰਮ 'ਚ ਭਾਰਤ ਤੇਜ਼ ਰਫਤਾਰ ਨਾਲ ਅੱਗੇ ਵਧ ਰਹੀ ਹੈ। ਗਲੋਬਲ ਪੱਧਰ 'ਤੇ ਭਾਰਤ ਸਭ ਤੋਂ ਤੇਜ਼ ਵੈਕਸੀਨੇਸ਼ਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ 'ਚ 17 ਕਰੋਡ਼ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਦੂਜੇ ਪਾਸੇ ਇਸ ਅੰਕਡ਼ੇ ਤਕ ਪਹੁੰਚਣ ਲਈ ਚੀਨ ਨੂੰ 119

ਦਿਨਾਂ ਦਾ ਸਮਾਂ ਲੱਗਾ ਜਦਕਿ ਅਮਰੀਕਾ ਨੂੰ 115 ਦਿਨ ਲੱਗੇ।


ਸਵੇਰ ਸੱਤ ਵਜੇ ਤਕ ਦੇਸ਼ 'ਚ 17,01,76,603 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ

ਭਾਰਤ 'ਚ ਟੀਕਾਕਰਨ ਮੁਹਿੰਮ 16 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਸੀ। 2 ਫਰਵਰੀ ਤੋਂ ਸਿਹਤ ਕਰਮੀਆਂ ਤੇ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਹੋਰ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ ਕੀਤਾ। ਦੇਸ਼ 'ਚ ਹੁਣ ਤਕ 17 ਕਰੋਡ਼ ਤੋਂ ਜ਼ਿਆਦਾ ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ। ਅੱਜ ਸਵੇਰੇ 7 ਵਜੇ ਤਕ ਦੇ ਅੰਕਡ਼ਿਆਂ ਮੁਤਾਬਕ ਦੇਸ਼ 'ਚ 24,70,799 ਸੈਸ਼ਨ ਦੇ ਅੰਤਰਗਤ 17,01,76,603 ਲੋਕਾਂ ਨੂੰ ਟੀਕਾ ਲਾਇਆ ਜਾ ਚੁੱਕਾ ਹੈ।


ਇਨ੍ਹਾਂ 'ਚ 95,47,102 ਹੈਲਥਕੇਅਰ ਵਰਕਰ ਸ਼ਾਮਲ ਹਨ ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਤੇ 64,71,385 ਹੈਲਥਕੇਅਰ ਹੈ ਜਿਨ੍ਹਾਂ ਨੇ ਦੂਜੀ ਖੁਰਾਕ ਲਈ ਹੈ। ਦੂਜੇ ਪਾਸੇ 1,39,72,612 ਫਰੰਟਲਾਈਨ ਵਰਕਰਾਂ ਨੇ ਪਹਿਲੀ ਡੋਜ਼ ਲਈ। 77,55,283 ਫਰੰਟਲਾਈਨ ਵਰਕਰਾਂ ਨੂੰ ਦੂਜੀ ਡੋਜ਼ ਲਾਈ ਗਈ ਹੈ। ਦੂਜੇ ਪਾਸੇ 18-44 ਉਮਰ ਵਰਗ 'ਚ 20,31,854 ਲੋਕਾਂ ਨੇ ਪਹਿਲੀ ਡੋਜ਼ ਲਈ। ਇਸ ਨਾਲ ਹੀ 45 ਤੋਂ 60 ਸਾਲ ਦੇ 5,51,79,217 ਤੇ 65,61,851 ਲੋਕਾਂ ਨੇ ਪਹਿਲਾਂ ਤੇ ਦੂਜਾ ਡੋਜ਼ ਲਿਆ। ਦੂਜੇ ਪਾਸੇ 60 ਸਾਲ ਤੋਂ ਉਪਰ ਦੇ 5,36,74,082 ਤੇ 1,49,83,217 ਲਾਭਪਾਤਰੀਆਂ ਨੇ ਪਹਿਲਾਂ ਤੇ ਦੂਜਾ ਡੋਜ਼ ਲਗਵਾਇਆ ਹੈ।

Posted By: Ravneet Kaur