ਨਈ ਦੁਨੀਆ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਆਪਣੇ ਚਰਮ 'ਤੇ ਪਹੁੰਚ ਚੁੱਕੀ ਹੈ। ਰੁਜ਼ਾਨਾ ਦੇਸ਼ 'ਚ 2 ਲੱਖ ਦੇ ਕਰੀਬ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਵਧਦੇ ਇਨਫੈਕਸ਼ਨ ਕਾਰਨ ਬੈਂਕ ਯੂਨੀਅਨਾਂ ਵੀ ਮੁਲਾਜ਼ਮਾਂ ਦੀਆਂ ਸੁਰੱਖਿਆ ਨੂੰ ਲੈ ਕੇ ਪਰੇਸ਼ਾਨ ਹੈ। ਇਸ ਕਾਰਨ ਤੋਂ ਬੈਂਕ ਯੂਨੀਅਨਾਂ ਨੇ ਵਿੱਤ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਬੈਂਕ ਮੁਲਾਜ਼ਮਾਂ ਦੀਆਂ ਸੁਰੱਖਿਆ ਦੇ ਉਪਾਅ ਕੀਤੇ ਜਾਣ। ਮੁਲਾਜ਼ਮਾਂ ਦੀਆਂ ਸੁਰੱਖਿਆ ਲਈ ਯੂਨੀਅਨਾਂ ਨੇ ਬੈਂਕਾਂ ਦੇ ਕਾਰਜ ਦਿਵਸ 'ਚ ਕਮੀ ਤੇ ਬ੍ਰਾਂਚਾਂ ਨੂੰ ਘੱਟ ਤੋਂ ਘੱਟ ਮੁਲਾਜ਼ਮਾਂ ਨਾਲ ਕੰਮ ਕਰਵਾਉਣ ਦਾ ਸੁਝਾਅ ਦਿੱਤਾ ਹੈ।

ਵਿੱਤੀ ਸਿਹਤ ਵਿਭਾਗ ਦੇ ਸਕੱਤਰ ਨੂੰ ਦਿੱਤਾ ਮੈਮੋਰੰਡਮ

ਵਿੱਤੀ ਸੇਵਾ ਵਿਭਾਗ ਦੇ ਸਕੱਤਰ ਦੇਵਾਸ਼ੀਸ਼ ਪਾਂਡੇ ਨੂੰ ਨੌਂ ਯੂਨੀਅਨਾਂ ਦੇ ਸੰਗਠਨ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਮੈਮੋਰੰਡਮ ਦਿੱਤਾ ਹੈ। ਇਸ ਵਿਚ ਸਾਰੀਆਂ ਬੈਂਕ ਬ੍ਰਾਂਚਾਂ ਨੂੰ ਸੰਭਾਵੀ 'ਹੌਟਸਪਾਟ' ਦੱਸਦੇ ਹੋਏ ਮੁਲਾਜ਼ਮਾਂ ਸੁਰੱਖਿਆ ਉਪਾਅ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਯੂਨੀਅਨ ਨੇ ਪਿਛਲੇ ਸਾਲ ਦੀ ਤਰ੍ਹਾਂ ਕੰਮਕਾਜ ਦੇ ਘੰਟੇ ਜਾਂ ਕੰਮ ਦੇ ਦਿਨ ਘਟਾਉਣ ਦਾ ਵੀ ਸੁਝਾਅ ਦਿੱਤਾ ਹੈ।

ਵਰਕ ਫਰਾਮ ਹੋਮ ਦੀ ਮੰਗ

ਯੂਨਾਈਟੇਡ ਫੋਰਮ ਆਫ ਬੈਂਕ ਯੂਨੀਅੰਸ ਨੇ ਕਿਹਾ, 'ਅਸੀਂ ਤੁਹਾਡੇ ਤੋਂ ਵਿਨਤੀ ਕਰਦੇ ਹਾਂ ਕਿ ਸਾਰੇ ਬੈਂਕਾਂ ਨੂੰ ਬ੍ਰਾਂਚਾਂ/ਦਫ਼ਤਰਾਂ 'ਚ ਘੱਟ ਮੁਲਾਜ਼ਮਾਂ ਨੂੰ ਬੁਲਾਉਣ ਦਾ ਨਿਰਦੇਸ਼ ਦਿੱਤਾ ਜਾਵੇ। ਅਗਲੇ 4 ਤੋਂ 6 ਮਹੀਨਿਆਂ ਤਕ ਇਕ-ਤਿਹਾਈ ਮੁਲਾਜ਼ਮਾਂ ਨਾਲ ਕੰਮ, ਘਰ ਤੋਂ ਕੰਮ ਯਾਨੀ ਵਰਕ ਫਰਾਮ ਹੋਮ ਦਾ ਕੰਮ ਕੀਤਾ ਜਾਣਾ ਚਾਹੀਦਾ। ਇਨਫੈਕਸ਼ਨ ਤੋਂ ਬਚਾਅ ਲਈ ਸਟਾਫ ਅਧਿਕਾਰੀਆਂ ਨੂੰ ਵਾਰੀ-ਵਾਰੀ ਨਾਲ ਬੁਲਾਇਆ ਜਾਣਾ ਚਾਹੀਦਾ।

ਬੈਂਕ ਮੁਲਾਜ਼ਮਾਂ ਨੂੰ ਵੀ ਵੈਕਸੀਨੇਸ਼ਨ ਦੀ ਮੰਗ

ਬੈਂਕ ਯੂਨੀਅਨ ਨੇ ਕਿਹਾ ਕਿ ਕਈ ਕੇਂਦਰ ਅਜਿਹੇ ਹਨ, ਜਿੱਥੇ ਸਾਰੀਆਂ ਬ੍ਰਾਂਚਾਂ ਖੋਲ੍ਹਣ ਦੀ ਲੋੜ ਨਹੀਂ ਹੈ। ਇਨ੍ਹਾਂ ਦੀ ਗਿਣਤੀ ਸਹੀ ਕੀਤੀ ਜਾਣੀ ਚਾਹੀਦੀ। ਬੈਕਿੰਗ ਸੁਵਿਧਾਵਾਂ ਦਾ ਵਿਸਤਾਰ ਕੁਝ ਚੁਣਿੰਦਾ ਬ੍ਰਾਂਚਾਂ ਤਕ ਹੋਣਾ ਚਾਹੀਦਾ। ਯੂਨੀਅਨ ਨੇ ਬੈਂਕ ਮੁਲਾਜ਼ਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ 'ਤੇ ਟੀਕਾ ਲਾਏ ਜਾਣ ਦੀ ਮੰਗ ਕੀਤੀ। ਯੂਨੀਅਨ ਦਾ ਮੰਨਣਾ ਹੈ ਕਿ ਇਸ ਨਾਲ ਬੈਂਕ ਮੁਲਾਜ਼ਮਾਂ ਦਾ ਵਿਸ਼ਵਾਸ ਵਧੇਗਾ।

Posted By: Amita Verma