ਜੇਐੱਨਐੱਨ, ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੀ ਸਰਕਾਰ ਨੇ ਵੈਕਸੀਨ ਬਰਾਮਦ ਘਟਾ ਦਿੱਤੀ ਹੈ। ਦੇਸ਼ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਸਰਕਾਰ ’ਤੇ ਵੈਕਸੀਨ ਦੇ ਬਰਾਮਦ ਦੀ ਘਾਟ ਦਾ ਦਬਾਅ ਪਿਆ ਜਿਸ ਕਰਕੇ ਸਰਕਾਰ ਨੇ ਇਹ ਫੈਸਲਾ ਲਿਆ, ਪਰ ਭਾਰਤ ’ਚ ਕੋਰੋਨਾ ਦੀ ਵੈਕਸੀਨ ਦੀ ਬਰਾਮਦ ਕਿਉਂ ਕਰਨਾ ਪਈ। ਜਦਕਿ ਦੇਸ਼ ’ਚ ਇਸ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ। ਇਸ ਸਵਾਲ ਦਾ ਜਵਾਬ ਦਿੱਤਾ ਹੈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ ਕਿ ਭਾਰਤ ਨੂੰ ਕੋਰੋਨਾ ਵੈਕਸੀਨ ਕਿਉਂ ਬਰਾਮਦ ਕਰਨੀ ਪਈ।

ਗਲੋਬਲ ਡਾਇਲਾਗ ਸੀਰੀਜ਼ ’ਚ ਬੋਲਦੇ ਹੋਏ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੱਸਿਆ ਕਿ ਸਾਡੇ ਵੈਕਸੀਨ ਉਤਪਾਦਨ ਦੀ ਸਥਿਤੀ ਕਈ ਹੋਰ ਦੇਸ਼ਾਂ ਤੋਂ ਵੱਖ ਹੈ। ਭਾਰਤ ’ਚ ਕੋਵੀਸ਼ੀਲਡ ਕਿਸ ਆਧਾਰ ’ਤੇ ਬਣਾਈ ਜਾ ਰਹੀ ਸੀ? ਇਹ ਆਕਸਫੋਰਡ-ਐਸਟ੍ਰਾਜ਼ੇਨੇਕਾ ਟੀਕਾ ਹੈ, ਤੁਸੀਂ ਕਹਿ ਸਕਦੇ ਹੋ ਕਿ ਇਹ ਬ੍ਰਿਟਿਸ਼-ਡਿਜ਼ਾਈਨ ਉਤਪਾਦ ਹੈ। ਇਹ ਭਾਰਤ ’ਚ ਵੈਕਸੀਨ ਦੇ ਮਾਲਿਕ ਦੇ ਰੂਪ ’ਚ ਬਣਾਇਆ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਅਸਲ ’ਚ ਇਕ ਅੰਤਰਰਾਸ਼ਟਰੀ ਸਹਿਯੋਗ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਕਈ ਦੇਸ਼ਾਂ ਨੂੰ ਘੱਟ ਕੀਮਤ ’ਤੇ ਟੀਕੇ ਦੇਣ ਲਈ ਕੋਵੈਕਸ ਪਹਿਲ ਦੇ ਤੌਰ 'ਤੇ ਸਮਰਥਨ ਕਰਨ ਦੀ ਇਕ ਜ਼ਿੰਮੇਵਾਰੀ ਸੀ।

Posted By: Sarabjeet Kaur