v> ਜੇਐੱਨਐੱਨ, ਨਵੀਂ ਦਿੱਲੀ : 20ਵੀਂ ਸਦੀ ਦੇ ਅੰਤਿਮ ਦਹਾਕੇ 'ਚ ਦੇਸ਼ ਦੇ ਮਸ਼ਹੂਰ ਟੈਲੀਵਿਜ਼ਨ ਨਾਟਕਾਂ 'ਚ ਸ਼ੁਮਾਰ 'ਚੰਦਰਕਾਂਤਾ' ਅਤੇ 'ਸ਼੍ਰੀਮਾਨ-ਸ਼੍ਰੀਮਤੀ' ਦੀ ਡਾਇਰੈਕਟਰ ਨੀਰਜਾ ਗੁਲੇਰੀ ਦੇ ਪੁੱਤਰ 'ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਹੋ ਗਿਆ ਹੈ। ਜਾਣਕਾਰੀ ਮੁਤਾਬਿਕ, ਦਿੱਲੀ ਦੇ ਲੋਧੀ ਗਾਰਡਨ ਇਲਾਕੇ 'ਚ ਨੀਰਜਾ ਗੁਲੇਰੀ ਦੇ 45 ਸਾਲਾ ਪੁੱਤਰ ਨੇ ਇਕ ਛੇ ਸਾਲਾ ਬੱਚੇ ਨੂੰ ਚੁੰਮ ਲਿਆ। ਇਸ 'ਤੇ ਬੱਚੇ ਦੇ ਪਿਤਾ ਨੇ ਜ਼ਬਰਦਸਤ ਹੰਗਾਮਾ ਕੀਤਾ। ਦਿੱਲੀ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ, ਜਦੋਂ ਇਕ ਬੱਚੇ ਨੂੰ ਚੁੰਮਣ 'ਤੇ ਕੇਸ ਦਰਜ ਕੀਤਾ ਗਿਆ ਹੈ। ਮਾਮਲਾ ਅੱਗੇ ਵਧਣ 'ਤੇ ਬੱਚੇ ਦੇ ਪਿਤਾ ਦੀ ਸ਼ਿਕਾਇਤ 'ਤੇ ਨਵੀਂ ਦਿੱਲੀ ਜ਼ਿਲ੍ਹੇ ਦੀ ਤੁਗਲਕ ਰੋਡ ਥਾਣਾ ਪੁਲਿਸ ਨੇ ਮਹਿਲਾ ਡਾਇਰੈਕਟਰ ਦੇ ਮੁਲਜ਼ਮ ਬੇਟੇ ਖ਼ਿਲਾਫ਼ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਵਿਅਕਤੀ ਦੀ ਪਛਾਣ ਸਾਹਿਲ ਗੁਲੇਰੀ ਵਜੋਂ ਹੋਈ ਅਤੇ ਉਹ ਮਸ਼ਹੂਰ ਸੀਰੀਅਲ ਨਿਰਮਾਤਾ ਨੀਰਜਾ ਗੁਲੇਰੀ ਦਾ ਪੁੱਤਰ ਹੈ।

ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਦਿਮਾਗ਼ੀ ਰੂਪ 'ਚ ਕਮਜ਼ੋਰ ਦੱਸਿਆ ਜਾ ਰਿਹਾ ਹੈ। ਮੈਡੀਕਲ ਜਾਂਚ ਤੋਂ ਬਾਅਦ ਹੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Posted By: Seema Anand