ਜੇਐੱਨਐੱਨ, ਜਿਨੇਵਾ : ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਦੇ ਐਂਮਰਜੈਂਸੀ ਮੁਖਾਂ ਦਾ ਕਹਿਣਾ ਹੈ ਕਿ ਵਰਤਮਾਨ 'ਚ ਸਾਨੂੰ ਕੋਰੋਨਾ ਦੀ ਦੂਜੀ ਲਹਿਰ ਆਉਣ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਇ ਕੋਰੋਨਾ ਵਾਇਰਸ ਮਹਾਮਾਰੀ ਦੇ ਸ਼ਿਖਰ 'ਤੇ ਪਹੁੰਚਣ ਤੋਂ ਪਹਿਲਾਂ ਸਾਨੂੰ ਇਕ ਲੜਾਈ ਲੜਨ ਦੀ ਜ਼ਰੂਰਤ ਹੈ।

ਡਾ.ਮਾਈਕਲ ਰਿਆਨ ਨੇ ਕਿਹਾ ਕਿ ਦੂਨੀਆ ਦੂਜੀ ਲਹਿਰ ਨਾਲ ਲੜਨ 'ਚ ਬਹਿਤਰ ਹੋਵੇਗੀ, ਜੇ ਲੋਕ ਪਹਿਲੀ ਲਹਿਰ ਤੋਂ ਲੜਨ ਦਾ ਸਬਕ ਸਿਖ ਲੈਂਦੇ ਹਨ ਤਾਂ। WHO ਦੇ ਅਧਿਕਾਰੀਆਂ ਨੇ ਵਾਇਰਸ ਤੋਂ ਲੜਨ ਲਈ ਮੁੱਖ ਰਣਨੀਤੀਆਂ ਦੇ ਰੂਪ 'ਚ ਸਿਹਤ ਅਧਿਕਾਰੀਆਂ ਵੱਲੋਂ ਸੰਪਰਕ-ਅਨੁਰੇਖਣ ਤੇ ਮਾਮਲਿਆਂ ਦੀ ਟ੍ਰੈਕਿੰਗ ਦੇ ਨਾਲ-ਨਾਲ ਵਿਅਕਤੀਆਂ ਵੱਲੋਂ ਮਾਸਕ ਪਾਉਣ, ਸਰੀਰਕ ਦੂਰੀ ਦਾ ਪਾਲਣ ਤੇ ਸਵਛੱਤਾ 'ਤੇ ਜ਼ੋਰ ਦਿੱਤਾ।

Posted By: Amita Verma