ਜੇਐੱਨਐੱਨ, ਨਵੀਂ ਦਿੱਲੀ : Coronavirus : ਹੁਣ ਤਕ ਦਾਅਵੇ ਨਾਲ ਕਿਹਾ ਜਾ ਰਿਹਾ ਸੀ ਕਿ ਕੋਰੋਨਾ ਵਾਇਰਸ ਹਵਾ 'ਚ ਜ਼ਿੰਦਾ ਨਹੀਂ ਰਹਿ ਸਕਦਾ ਕਿਉਂਕਿ ਇਸ ਦੇ ਸਪਾਈਕ ਨੇ ਸਤ੍ਹਾ ਨਾਲ ਚਿੰਬੜਣਾ ਹੁੰਦਾ ਹੈ। ਹੁਣ ਵੁਹਾਨ ਦੀ ਸੈਂਟਰਲ ਯੂਨੀਵਰਸਿਟੀ ਤੇ ਸਿੰਗਾਪੁਰ ਯੂਨੀਵਰਸਿਟੀ ਦੀ ਰਿਸਰਚ ਤੋਂ ਸਪੱਸ਼ਟ ਹੈ ਕਿ ਕੋਰੋਨਾ ਵਾਇਰਸ ਹਵਾ 'ਚ ਜ਼ਿੰਦਾ ਰਹਿ ਸਕਦਾ ਹੈ। ਐਰੋਸੌਲ ਵਰਗੇ ਹਾਲਾਤ ਬਣਨ 'ਤੇ ਇਹ ਸੰਭਵ ਹੈ। ਇਹ ਅਪਵਾਦ ਸਥਿਤੀ ਹੈ ਪਰ ਨਾਮੁਮਕਿਨ ਨਹੀਂ। ਵੁਹਾਨ ਸੈਂਟਰਲ ਯੂਨੀਵਰਸਿਟੀ ਦੇ ਮਾਹਿਰਾਂ ਨੇ ਪਾਇਆ ਕਿ 1.1 ਘੰਟੇ ਤੋਂ ਲੈ ਕੇ ਦੋ ਘੰਟੇ ਤਕ ਕੋਰੋਨਾ ਵਾਇਰਸ ਆਰਾਮ ਨਾਲ ਜ਼ਿੰਦਾ ਰਹਿ ਸਕਦਾ ਹੈ। ਇਸ ਨੇ ਹਵਾ 'ਚ ਜ਼ਿੰਦਾ ਰਹਿਣ ਲਈ ਉਹੀ ਰਣਨੀਤੀ ਅਪਣਾਈ ਹੈ ਜਿਹੜੀ ਇਸ ਦੇ ਦੂਰ ਦੇ ਰਿਸ਼ਤੇਦਾਰ ਸਾਰਸ ਦੇ ਸੀਓਵੀ ਵਾਇਰਸ ਨੇ ਅਪਣਾਈ ਸੀ।

ਵੱਡੀ ਚਿੰਤਾ ਦਾ ਵਿਸ਼ਾ

ਡਬਲਯੂਐੱਚਓ ਦੀਆਂ ਐਮਰਜੈਂਸੀ ਸੇਵਾਵਾਂ ਤੇ ਪਸ਼ੂਆਂ ਤੋਂ ਪੈਦਾ ਹੋਣ ਵਾਲੇ ਰੋਗਾਂ ਦੀ ਮੁਖੀ ਡਾ. ਮਾਰੀਆ ਵੇਨ ਕੇਰਖੋਵ ਨੇ ਅਧਿਕਾਰਤ ਰੂਪ 'ਚ ਚਿਤਾਵਨੀ ਦਿੱਤੀ ਹੈ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਏਅਰਬੌਰਨ (ਹਵਾ 'ਚ ਜ਼ਿੰਦਾ ਰਹਿਣਾ) ਹੋ ਸਕਦਾ ਹੈ। ਡਾ. ਮਾਰੀਆ ਨੇ ਆਪਣੇ ਅਧਿਕਾਰਤ ਬਿਆਨ 'ਚ ਕਿਹਾ ਹੈ ਕਿ ਐਰੋਸੌਲ (ਹਵਾ ਤੇ ਵਾਸ਼ਵ ਦਾ ਮਿਸ਼ਰਨ) ਪੈਦਾ ਕਰਨ ਵਾਲੇ ਮੈਡੀਕਲ ਉਪਕਰਨ ਕਾਰਨ ਕੋਰੋਨਾ ਵਾਇਰਸ ਹਵਾ 'ਚ ਜ਼ਿੰਦਾ ਰਹਿ ਸਕਦਾ ਹੈ, ਬਦਕਿਸਮਤੀ ਨਾਲ ਕੁਝ ਦੇਰ ਜ਼ਿਆਦਾ ਜ਼ਿੰਦਾ। ਇਹ ਅਪਵਾਦ ਸਥਿਤੀ ਹੈ, ਪਰ ਸੰਭਾਵਿਤ ਸਥਿਤੀ ਹੈ। ਅਜਿਹੇ ਵਿਚ ਸਾਨੂੰ ਸੰਕ੍ਰਮਿਤ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਨੂੰ ਬਚਾਅ ਦੀ ਕਿੱਟ ਵੀ ਐਰੋਸੌਲ ਦੇ ਹਾਲਾਤ ਨੂੰ ਦੇਖਦੇ ਹੋਏ ਦੇਣੀ ਪਵੇਗੀ ਤੇ ਲੋਕਾਂ ਨੂੰ ਵੱਧ ਤੋਂ ਵੱਧ ਕਵਾਰੰਟਾਈਨ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਹਵਾ 'ਚ ਸ਼ੱਕੀ ਹਾਲਤ 'ਚ ਰਹਿੰਦਾ ਹੈ ਤੇ ਮੌਕਾ ਪਾਉਂਦੇ ਹੀ ਐਕਟਿਵ ਹੋ ਜਾਂਦਾ ਹੈ। ਡਾ. ਮਾਰੀਆ ਨੇ ਦੱਸਿਆ ਕਿ ਗਰਮੀ ਤੇ ਨਮੀ 'ਤੇ ਬਹੁਤ ਕੁਝ ਨਿਰਭਰ ਕਰੇਗਾ। ਅਹਿਮ ਹੈ ਕਿ ਡਬਲਯੂਐੱਚਓ ਸਮੇਤ ਕਈ ਸੰਗਠਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਿਆਦਾ ਨਮੀ ਦੀ ਸਥਿਤੀ ਕੋਰੋਨਾ ਲਈ ਫਾਇਦੇਮੰਦ ਹੈ। ਜ਼ਿਆਦਾ ਨਮੀ ਦੀ ਸਥਿਤੀ 'ਚ ਵਾਇਰਸ ਏਅਰਬੌਰਨ ਹੋ ਸਕਦਾ ਹੈ।

ਖੋਜੀਆਂ ਨੂੰ ਇੱਥੇ-ਇੱਥੇ ਮਿਲਿਆ ਵਾਇਰਸ

ਸਿੰਗਾਪੁਰ ਯੂਨੀਵਰਸਿਟੀ ਦੇ ਖੋਜੀਆਂ ਨੇ ਤਿੰਨ ਕੋਰੋਨਾ ਪੌਜ਼ਿਟਿਵ ਮਰੀਜ਼ਾਂ 'ਤੇ ਖੋਜ ਕੀਤੀ। ਉਨ੍ਹਾਂ ਨੂੰ ਅਲੱਗ-ਅਲੱਗ ਕਮਰਿਆਂ 'ਚ ਰੋਕਿਆ ਗਿਆ, ਜਿੱਥੇ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਪਹਿਲਾਂ ਦੋ ਕਮਰਿਆਂ ਲਈ ਹਵਾ ਦੇ ਸੈਂਪਲ 'ਚ ਕੋਰੋਨਾ ਵਾਇਰਸ ਨਹੀਂ ਮਿਲਿ, ਪਰ ਤੀਸਰੇ ਕਮਰੇ ਦੇ ਸੈਂਪਲ ਤੋਂ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ। ਸਤ੍ਹਾ 'ਤੇ ਤਾਂ ਕੋਰੋਨਾ ਵਾਇਰਸ ਮਿਲਿਆ ਹੀ, ਪਰ ਕਮਰੇ ਦੀ ਵੈਂਟੀਲੇਸ਼ਨ ਯੂਨਿਟ 'ਚ ਵੀ ਇਹ ਖ਼ਤਰਨਾਕ ਵਾਇਰਸ ਮਿਲਿਆ, ਖਾਸਤੌਰ 'ਤੇ ਫੈਨ ਦੇ ਆਸਪਾਸ। ਇਸ ਖੋਜ ਨੂੰ ਅਮੇਰਿਕਨ ਜਰਨਲ ਆਫ ਮੈਡੀਕਲ ਐਸੋਸੀਏਸ਼ਨ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ।

Posted By: Seema Anand