ਜੇਐੱਨਐੱਨ, ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਸ਼ਿਪਮੈਂਟ ਨੂੰ ਦੁਬਾਰਾ ਸ਼ੁਰੂ ਕਰਨ ਲਈ ਉਹ ਭਾਰਤ ਸਰਕਾਰ ਤੇ ਐਸਟ੍ਰਾਜੈਨੇਕਾ-ਸੀਰਮ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਵੇ ਕਿਹਾ ਕਿ WHO ਐਸਟ੍ਰਾਜੈਨੇਕਾ, ਸੀਰਮ ਇੰਸਟੀਟਿਊਟ ਆਫ ਇੰਡੀਆ ਦੇ ਨਾਲ-ਨਾਲ ਭਾਰਤ ਸਰਕਾਰ ਦੇ ਨਾਲੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂਕਿ ਦੇਸ਼ਾਂ ਲਈ ਕੋਰੋਨਾ ਵੈਕਸੀਨ ਦੇ ਸ਼ਿਪਮੈਂਟ ਨੂੰ ਫਿਰ ਤੋਂ ਸ਼ੁਰੂ ਕੀਤਾ ਜਾ ਸਕੇ, ਜਿਨ੍ਹਾਂ ਨੇ ਵੈਕਸੀਨ ਦੀ ਕਮੀ ਦੇ ਕਾਰਨ ਟੀਕਿਆਂ ਦੀ ਦੂਜੀ ਡੋਜ਼ ਰੋਲਆਊਟ ਦਾ ਟੀਕਾਕਰਨ ਨੂੰ ਮੁਅੱਤਲ ਕਰਨਾ ਪਿਆ।

ਵਿਸ਼ਵ ਸਿਹਤ ਸੰਗਠਨ ਦੇ ਮਹਾਨਿਦੇਸ਼ਕ ਟੇਡ੍ਰੋਸ ਐਡਨਾਮ ਘੇਰੀਬਯੀਅਸ ਦੇ ਸੀਨੀਅਰ ਸਲਾਹਕਾਰ ਬ੍ਰੂਸ ਆਇਲਵਰਡ ਨੇ ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਸਾਡੇ ਕੋਲ ਵੱਡੀ ਗਿਣਤੀ ’ਚ ਇਸ ਤਰ੍ਹਾਂ ਦਾ ਦੇਸ਼ ਹੈ ਜਿਸ ਨੂੰ ਵੈਸਕੀਨ ਦੀ ਆਪਣੀ ਦੂਸਰੀ ਡੋਜ਼ ਦੇ ਟੀਕਾਕਰਨ ਨੂੰ ਮੁਅੱਤਲ ਕਰਨਾ ਪਿਆ ਹੈ। ਆਇਲਵਰਡ ਨੇ ਕਿਹਾ ਕਿ ਇਹ 30 ਜਾਂ 40 ਤੋਂ ਜ਼ਿਆਦਾ ਦੇਸ਼ਾਂ ’ਚ ਹੈ ਜਿਨ੍ਹਾਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਦੀ ਦੂਜੀ ਡੋਜ਼ ਲਈ ਨਿਸ਼ਾਨਾ ਬਣਾਇਆ ਜਾ ਸਕਦਾ ਸੀ।

Posted By: Sarabjeet Kaur