ਜੇਐੱਨਐੱਨ, ਹੈਦਰਾਬਾਦ : ਜਿਉਂ ਹੀ ਸ਼ੁੱਕਰਵਾਰ ਸਵੇਰੇ ਤੇਲੰਗਾਨਾ ਦੀ ਪਸ਼ੂਆਂ ਦੀ ਡਾਕਟਰ ਨਾਲ ਜਬਰ ਜਨਾਹ ਤੇ ਫਿਰ ਉਸ ਦੀ ਹੱਤਿਆ ਦੇ ਮੁਲਜ਼ਮਾਂ ਦੇ ਮਾਰੇ ਜਾਣ ਦੀ ਖ਼ਬਰ ਫੈਲੀ ਤਾਂ ਉਸ ਦੇ ਨਾਲ ਹੈਦਰਾਬਾਦ ਪੁਲਿਸ, VC ਸੱਜਨਾਰ, ਜਸਟਿਸ ਫੌਰ ਦਿਸ਼ਾ ਵੀ ਟ੍ਰੈਂਡ ਹੋਣਾ ਸ਼ੁਰੂ ਹੋ ਗਿਆ। ਇਨ੍ਹਾਂ ਵਿਚ ਇਕ ਨਾਮ ਖ਼ਾਸ ਸੀ ਤੇ ਉਹ ਵੀਸੀ ਸੱਜਨਾਰ ਦਾ, ਜਿਨ੍ਹਾਂ ਨੂੰ ਇਕ ਐਨਕਾਊਂਟਰ ਸਪੈਸ਼ਲਿਸਟ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਸੱਜਨਾਰ ਪੁਲਿਸ ਕਮਿਸ਼ਨਰ ਹਨ। 1996 ਬੈਚ ਦੇ ਇਕ ਆਈਪੀਐੱਸ ਅਧਿਕਾਰੀ ਸੱਜਨਾਰ ਨੇ 2008 'ਚ ਇਕ ਐਸਿਡ ਹਮਲੇ ਦੇ ਮਾਮਲੇ ਦੇ ਤਿੰਨ ਮੁਲਜ਼ਮਾਂ ਨੂੰ ਗੋਲ਼ੀ ਮਾਰ ਦਿੱਤੀ ਸੀ। ਸੋਸ਼ਲ ਮੀਡੀਆ ਯੂਜ਼ਰ ਇਸ ਸਬੰਧ 'ਚ 2008 ਵਾਰੰਗਲ ਐਸਿਡ ਹਮਲੇ ਦੇ ਮਾਮਲੇ ਨੂੰ ਵੀ ਯਾਦ ਕਰ ਰਹੇ ਹਨ। ਸੱਜਨਾਰ, ਨਕਸਲੀ ਆਗੂ ਨਈਮੂਦੀਨ ਦੀ ਹੱਤਿਆ 'ਚ ਵੀ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਹਨ, ਜਦੋਂ ਸੱਜਨਾਰ ਆਈਜੀ ਸਪੈਸ਼ਲ ਇੰਟੈਲੀਜੈਂਸ ਬ੍ਰਾਂਚ 'ਚ ਸਨ।

2008 Warangal Acid Attack Case

2008 'ਚ ਵਾਰੰਗਲ ਐਸਿਡ ਅਟੈਕ ਵੀ ਚਰਚਾ 'ਚ ਆਇਆ ਸੀ। ਉਸ ਦੌਰਾਨ ਸੱਜਨਾਰ ਵਾਰੰਗਲ ਦੇ ਐੱਸਪੀ ਸਨ। ਜ਼ਿਕਰਯੋਗ ਹੈ ਕਿ ਇਸ ਕੇਸ 'ਚ ਵੀ ਉਦੋਂ ਲੜਕੀ 'ਤੇ ਐਸਿਡ ਸੁੱਟਣ ਵਾਲੇ ਦਾ ਐਨਕਾਊਂਟਰ ਕੀਤਾ ਗਿਆ ਸੀ। ਇਹ ਉਦੋਂ ਹੋਇਆ ਜਦੋਂ ਮੁਲਜ਼ਮ ਐੱਸ ਸ਼੍ਰੀਨਿਵਾਸ ਰਾਓ ਨੇ ਦੋ ਦੋਸਤਾਂ ਨਾਲ ਮਿਲ ਕੇ ਇੰਜੀਨੀਅਰਿੰਗ ਦੇ ਵਿਦਿਆਰਥੀ 'ਤੇ ਐਸਿਡ ਸੁੱਟਿਆ ਸੀ। ਇਸ ਦੇ ਪਿੱਛੇ ਦੀ ਵਜ੍ਹਾ ਸ਼੍ਰੀਨਿਵਾਸ ਦਾ ਪ੍ਰਪੋਜ਼ਲ ਠੁਕਰਾਉਣਾ ਸੀ। ਫਿਰ ਉਸ ਦੌਰਾਨ ਵੀ ਸਮਾਜ ਗੁੱਸੇ ਨਾਲ ਭਰ ਗਿਆ, ਜਿੱਥੇ ਸੱਜਨਾਰ ਦੀ ਅਗਵਾਈ 'ਚ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ, ਕੁਝ ਘੰਟੇ ਬਾਅਦ ਮੁਲਜ਼ਮ ਐਨਕਾਊਂਟਰ 'ਚ ਮਾਰ ਮੁਕਾਏ ਗਏ ਸਨ।

ਹੁਣ ਦਾ ਘਟਨਾਕ੍ਰਮ

ਤੇਲੰਗਾਨਾ 'ਚ ਵੈਟਰਨਰੀ ਡਾਕਟਰ ਦੀ ਹੱਤਿਆ ਤੇ ਸਮੂਹਕ ਜਬਰ ਜਨਾਹ ਦੇ ਚਾਰੋ ਮੁਲਜ਼ਮ ਸ਼ੁੱਕਰਵਾਰ ਤੜਕੇ ਐਨਕਾਊਂਟਰ 'ਚ ਮਾਰ ਮੁਕਾਏ ਗਏ। ਹੁਣ ਵੀ ਸਾਈਬਰਾਬਾਦ ਕਮਿਸ਼ਨਰ ਵੀਸੀ ਸੱਜਨਾਰ ਦੀ ਅਗਵਾਈ 'ਚ ਪੁਲਿਸ ਦੀ ਇਕ ਟੀਮ ਮੁਲਜ਼ਮਾਂ ਨੂੰ ਲੈ ਕੇ ਘਟਨਾ ਵਾਲੀ ਥਾਂ ਪਹੁੰਚੀ ਸੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਰੀਕ੍ਰਿਏਸ਼ਨ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਖੋਹ ਕੇ ਭੱਜ ਰਹੇ ਸਨ। ਇਸੇ ਦੌਰਾਨ ਕ੍ਰੌਸ ਫਾਇਰਿੰਗ 'ਚ ਚਾਰੋ ਮਾਰੇ ਗਏ। ਹਾਲਾਂਕਿ, ਹੁਣ ਇਸ ਐਨਕਾਊਂਟਰ 'ਤੇ ਸਵਾਰ ਵੀ ਉੱਠਣ ਲੱਗੇ ਹਨ।

ਸੋਸ਼ਲ ਮੀਡੀਆ 'ਤੇ ਲੋਕ ਦੇ ਰਹੇ ਵਧਾਈਆਂ

Posted By: Seema Anand