ਜੇਐੱਨਐੱਨ, ਜਿਨੇਵਾ : ਪੂਰੀ ਦੁਨੀਆ 'ਚ ਜਿਸ ਤੇਜ਼ੀ ਨਾਲ ਕੋਰੋਨਾ ਦੀ ਦੂਜੀ ਤੇ ਤੀਜੀ ਲਹਿਰ ਫੈਲ ਰਹੀ ਓਨੀ ਹੀਂ ਤੇਜ਼ੀ ਨਾਲ ਪੂਰੀ ਦੁਨੀਆ 'ਚ ਟੀਕਾਕਰਨ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿਚਕਾਰ ਵੈਕਸੀਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ। ਭਾਰਤ ਸਮੇਤ ਸਾਰੇ ਦੇਸ਼ਾਂ ਦੀ ਸਰਕਾਰਾਂ ਤੇ ਵਿਸ਼ਵ ਸਿਹਤ ਸੰਗਠਨ ਵੀ ਇਸ ਤਰ੍ਹਾਂ ਦੀਆਂ ਅਫਵਾਹਾਂ 'ਤੇ ਧਿਆਨ ਨਾ ਦੇਣ ਬਾਰੇ ਵਾਰ-ਵਾਰ ਕਹਿ ਰਿਹਾ ਹੈ।

15-30 ਮਿੰਟ ਕਰੋ ਇੰਤਜ਼ਾਰ

ਵਿਸ਼ਵ ਸਿਹਤ ਸੰਗਠਨ ਲਗਾਤਾਰ ਵੈਕਸੀਨ ਤੇ ਕੋਰੋਨਾ ਸੰਕ੍ਰਮਣ ਨੂੰ ਲੈ ਕੇ ਜ਼ਰੂਰੀ ਜਾਣਕਾਰੀ ਸਾਰੀ ਦੁਨੀਆ ਨੂੰ ਆਪਣੇ ਵੈੱਬਪੋਰਟਲ 'ਤੇ ਟਵਿੱਟਰ ਰਾਹੀਂ ਉਪਲਬੱਧ ਕਰਵਾ ਰਿਹਾ ਹੈ। ਇਸਲਈ ਹਰ ਕਿਸੇ ਨੂੰ ਇਨ੍ਹਾਂ 'ਤੇ ਭਰੋਸਾ ਕਰਨਾ ਚਾਹੀਦਾ ਨਾ ਕਿ ਅਫਵਾਹਾਂ ਦੇ ਜਾਲ 'ਚ ਆਉਣਾ ਚਾਹੀਦਾ। WHO ਵੱਲੋਂ ਕੀਤੇ ਗਏ ਇਕ ਟਵੀਟ 'ਚ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੋਵਿਡ-19 ਦੀ ਵੈਕਸੀਨ ਲੈਣ ਤੋਂ ਬਾਅਦ ਵਿਅਕਤੀ ਨੂੰ ਘੱਟੋਂ-ਘੱਟ 15-30 ਮਿੰਟ ਤਕ ਉੱਥੇ ਵੈਕਸੀਨ ਸੈਂਟਰ 'ਤੇ ਰੁਕਣਾ ਚਾਹੀਦਾ। ਸੰਗਠਨ ਵੱਲੋਂ ਇਸ ਦੀ ਲੋੜ ਦੱਸਦਿਆਂ ਕਿਹਾ ਗਿਆ ਹੈ ਕਿ ਇਸਲਈ ਜ਼ਰੂਰੀ ਹੈ ਕਿ ਵਿਅਕਤੀ 'ਤੇ ਹੋਣ ਵਾਲੀ ਡੋਜ਼ ਦਾ ਉੱਥੇ ਮੌਜੂਦ ਸਿਹਤ ਮੁਲਾਜ਼ਮ ਤੁਰੰਤ ਦੇਖ ਸਕਦਾ ਹੈ।

ਵੈਕਸੀਨ ਤੋਂ ਬਾਅਦ ਹੋ ਸਕਦਾ ਹੈ ਹਲਕਾ ਬੁਖਾਰ

ਸੰਗਠਨ ਵੱਲੋਂ ਕੁਝ ਲੋਕਾਂ 'ਤੇ ਪਹਿਲੀ ਜਾਂ ਦੂਜੀ ਡੋਜ਼ ਲੈਣ ਤੋਂ ਬਾਅਦ ਹਲਕਾ ਬੁਖਾਰ, ਦਰਦ ਜਾਂ ਸਰੀਰ 'ਤੇ Skin ਲਾਲ ਹੋ ਸਕਦੀ ਹੈ, ਜੋ ਕੁਝ ਦਿਨਾਂ ਬਾਅਦ ਆਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੇ ਲੋਕਾਂ ਨੂੰ ਵੈਕਸੀਨ ਲੈਣ ਤੋਂ ਪਹਿਲਾਂ ਡਾਕਟਰ ਤੋਂ ਰਾਇ ਲੈਣ ਦੀ ਲੋੜ ਹੈ।

ਆਪਣੀ ਵਾਰੀ ਆਉਣ 'ਤੇ ਜ਼ਰੂਰ ਲਓ ਵੈਕਸੀਨ

ਸੰਗਠਨ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣਾ ਸਮਾਂ ਆਉਣ 'ਤੇ ਵੈਕਸੀਨ ਦੀ ਖੁਰਾਕ ਜ਼ਰੂਰ ਲੈਣ ਕਿਉਂਕਿ ਇਸ ਮਹਾਮਾਰੀ ਨਾਲ ਖ਼ੁਦ ਨੂੰ ਤੇ ਦੂਜਿਆਂ ਨੂੰ ਬਚਾਉਣ ਦਾ ਫਿਲਹਾਲ ਇਹੀ ਇਕ ਤਰੀਕਾ ਹੈ। ਵੈਕਸੀਨ ਲੈਣ ਤੋਂ ਬਾਅਦ ਵੀ ਕੋਰੋਨਾ ਵਾਇਰਸ ਪ੍ਰਤੀ ਲਾਪਰਵਾਹੀ ਨਾ ਵਰਤੋਂ। ਮੂੰਹ 'ਤੇ ਮਾਸਕ ਲਾਓ ਤੇ ਕੋਵਿਡ-19 ਨਿਯਮਾਂ ਦੀ ਪਾਲਨਾ ਕਰੋ।

Posted By: Amita Verma