ਨਵੀਂ ਦਿੱਲੀ : ਬਰਤਾਨੀਆ 'ਚ ਇਕ ਪਲੰਬਰ ਨੇ ਟੁੱਟੇ ਪਾਈਪ ਨੂੰ ਰਿਪੇਅਰ ਕਰਨ ਦੇ ਬਦਲੇ ਗਾਹਕ ਨੂੰ ਚਾਰ ਲੱਖ ਦਾ ਬਿੱਲ ਦੇ ਦਿੱਤਾ। ਸੁਣ ਕੇ ਤੁਹਾਨੂੰ ਯਕੀਨ ਤਾਂ ਨਹੀਂ ਹੋ ਰਿਹਾ ਹੋਵੇਗਾ ਪਰ ਇਹ ਸੱਚ ਹੈ । ਇਸ ਮਾਮਲੇ 'ਚ ਪਲੰਬਰ ਦਾ ਕਹਿਣਾ ਇਹ ਸੀ ਕਿ ਉਹ ਚਾਹੁੰਦੇ ਤਾਂ ਕਰੋੜਾਂ ਰੁਪਏ ਮੰਗ ਸਕਦੇ ਹਨ। ਆਓ ਜਾਣਦੇ ਹਾਂ ਕਿ ਆਖਿਰ ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ 23 ਦਾ ਨੌਜਵਾਨ ਏਸ਼ੇ ਜੋਅ ਪੇਸ਼ੇ ਤੋਂ ਇਕ ਵਿਦਿਆਰਥੀ ਹੈ ਉਨ੍ਹਾਂ ਦੇ ਕਿਚਨ ਦੇ ਸਿੰਕ ਦਾ ਪਾਈਪ ਟੁੱਟਿਆ ਗਿਆ ਸੀ। ਅਜਿਹੇ 'ਚ ਪਾਈਪ ਟੁੱਟਣ ਕਾਰਨ ਕਿਚਨ 'ਚ ਕਾਫੀ ਪਾਣੀ ਭਰ ਗਿਆ ਸੀ। ਇਸ ਦੇ ਚੱਲਦਿਆਂ ਦੇ ਚੱਲਦੇ ਉਸ ਨੇ ਐਮ ਪੀਐਮ ਸਰਵਿਸ ਤੋਂ ਪਲੰਬਰ ਮੇਹਦੀ ਪੈਰਵੀ ਨੂੰ ਬੁਲਾਇਆ।

ਇਸ ਮਾਮਲੇ 'ਚ ਏਸ਼ੇ ਨੇ ਦੱਸਿਆ ਕਿ ਜਦੋਂ ਮੈਂ ਸ਼ੁਰੂਆਤ 'ਚ ਪੈਸਿਆਂ ਬਾਰੇ ਪੱਛਿਆ ਤਾਂ ਉਸ ਨੇ ਉਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਇਗਨੌਰ ਕਰ ਦਿੱਤਾ। ਉਹ ਆਪਣੇ ਕੰਮ 'ਚ ਲਗਾਤਾਰ ਮਸਰੂਫ ਰਿਹਾ। ਉਸ ਤੋਂ ਬਾਅਦ ਕੰਮ ਕਰਨ ਤੋਂ ਬਾਅਦ ਉਸ ਨੇ ਜੋ ਬਿੱਲ ਦਿੱਤਾ ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਿਆ। ਬਿੱਲ 39000 ਪਾਊਂਡਸ ਭਾਵ ਚਾਰ ਲੱਖ ਰੁਪਏ ਦਾ ਸੀ। ਉਹ ਤੁਰੰਤ ਸਾਰੇ ਪੈਸੇ ਮੰਗਲਣ ਲੱਗਾ ਤੇ ਉਸ ਤੋਂ ਬਾਅਦ ਸਾਡੇ ਦੋਵਾਂ 'ਚ ਬਹਿਸ ਸ਼ੁਰੂ ਹੋ ਗਈ।

ਜ਼ਿਕਰਯੋਗ ਹੈ ਕਿ ਇੰਟਰਵਿਊ ਦੌਰਾਨ ਪਲੰਬਰ ਮੇਹਦੀ ਨੇ ਕਿਹਾ ਕਿ ਮੈਂ ਆਪਣੀ ਸਰਵਿਸ ਦੇ ਇਕ ਘੰਟੇ ਦੇ ਇਕ ਕਰੋੜ ਵੀ ਮੰਗ ਸਕਦਾ ਹਾਂ ਤੇ ਮੈਨੂੰ ਅਜਿਹਾ ਨਹੀਂ ਲੱਗਦਾ ਹੈ ਕਿ ਇਸ ਨਾਲ ਕਿਸੇ ਨੂੰ ਕੋਈ ਫਰਕ ਪੈਣਾ ਚਾਹੀਦਾ। ਦੂਜੇ ਪਾਸੇ ਐਨਡੀ ਪਲਾਬਿੰਗ ਨੀਲ ਡਗਲਸ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ 25 ਹਜ਼ਾਰ ਰੁਪਏ ਲੈ ਸਕਦਾ ਸੀ ਪਰ ਉਸ ਨੇ ਵਿਦਿਆਰਥੀ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।

Posted By: Ravneet Kaur