ਨਵੀਂ ਦਿੱਲੀ : ਭਾਰਤ ’ਚ 29 ਨਵੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸ਼ੀਤਕਾਲੀਨ ਸੈਸ਼ਨ ਵਿਚ ਦ ਕ੍ਰਿਪਟੋਕਰੰਸੀ ਐਂਡ ਰੈਗੂਲੇਸ਼ਨ ਆਫ਼ ਆਫੀਸ਼ੀਅਲ ਡਿਜੀਟਲ ਕਰੰਸੀ ਬਿੱਲ, 2021 ਪੇਸ਼ ਕੀਤਾ ਜਾਵੇਗਾ। ਇਸ ਨੂੰ ਸੰਸਦ ਵਿਚ ਸੈਸ਼ਨ ਦੌਰਾਨ ਪੇਸ਼ ਹੋਣ ਵਾਲੇ ਬਿੱਲਾਂ ਦੀ ਸੂਚੀ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਬਿੱਲ ਤਹਿਤ ਭਾਰਤੀ ਰਿਜ਼ਰਵ ਬੈਂਕ ਵੱਲੋਂ ੰਜਾਰੀ ਹੋਣ ਵਾਲੀ ਅਧਿਕਾਰਕ ਵਰਚੁਅਲ ਕਰੰਸੀ ਲਈ ਢਾਂਚਾ ਤਿਆਰ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਨਿੱਜੀ ਕ੍ਰਿਪਟੋਕਰੰਸੀ ਨੂੰ ਲੈ ਕੇ ਬਿੱਲ ਜਾਰੀ ਹੋਣ ਦੀ ਖ਼ਬਰ ਤੋਂ ਬਾਅਦ ਕ੍ਰਿਪਟੋ ਮਾਰਕਿਟ ਵਿਚ ਭੂਚਾਲ ਆ ਚੁੱਕਾ ਹੈ। ਜ਼ਿਆਦਾਤਰ ਕ੍ਰਿਪਟੋ ਕਵਾਇਨ 20 ਤੋਂ 30 ਫ਼ੀਸਦੀ ਗਿਰਾਵਟ ’ਤੇ ਚੱਲ ਰਹੇ ਹਨ। ਇਸ ਰਿਪੋਰਟ ਵਿਚ ਅਸੀਂ ਜਾਣਦੇ ਹਾਂ ਕਿ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਕ੍ਰਿਪਟੋਕਰੰਸੀ ਨੂੰ ਲੈ ਕੇ ਕੀ ਨਿਯਮ ਹਨ? ਉੱਥੇ ਇਸਦਾ ਲੈਣ-ਦੇਣ ਆਦਿ ਵਿਚ ਕਿਵੇਂ ਕੀਤਾ ਜਾ ਰਿਹਾ ਹੈ?

ਕ੍ਰਿਪਟੋਕਰੰਸੀ ਨੂੰ ਲੈ ਕੇ ਦੁਨੀਆ ਦੇ ਹੋਰਨਾਂ ਦੇਸ਼ਾਂ ’ਚ ਨਿਯਮ

ਭਾਰਤ ਵਿਚ ਕ੍ਰਿਪਟੋਕਰੰਸੀ ’ਤੇ ਬੈਨ ਦੀ ਖ਼ਬਰਾਂ ਤੋਂ ਬਾਅਦ ਬਾਜ਼ਾਰ ਵਿਚ ਭਾਰੀ ਗਿਰਾਵਟ ਆ ਚੁੱਕੀ ਹੈ। ਉੱਥੇ, ਇੰਡਸਟਰੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਬੈਨ ਦੇ ਡਰ ਨਾਲ ਨਿਵੇਸ਼ਕ ਲਗਾਤਾਰ ਕ੍ਰਿਪਟੋਕਰੰਸੀ ਵੇਚ ਰਹੇ ਹਨ। ਫਿਲਹਾਲ, ਭਾਰਤ ਵਿਚ ਕ੍ਰਿਪਟੋਕਰੰਸੀ ’ਤੇ ਨਾ ਤਾਂ ਕੋਈ ਪਾਬੰਦੀ ਹੈ ਤੇ ਨਾ ਹੀ ਕਿਸੇ ਵੀ ਤਰ੍ਹਾਂ ਦਾ ਬੈਨ। ਹਾਲਾਂਕਿ, ਕ੍ਰਿਪਟੋਕਰੰਸੀ ਦੇ ਲੈਣ-ਦੇਣ ਆਦਿ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਨਿਯਮ ਹਨ। ਦੁਨੀਆ ਦੇ ਕਈ ਦੇਸ਼ਾਂ ਵਿਚ ਕ੍ਰਿਪਟੋਕਰੰਸੀ ਨੂੰ ਕੁਝ ਪਾਬੰਦੀਆਂ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸਦੇ ਲਈ ਸੰਬੰਧਤ ਦੇਸ਼ਾਂ ਵੱਲੋਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।

ਸਰਕਾਰਾਂ ਤੇ ਰੈਗੂਲੇਟਰਾਂ ’ਚ ਮਤਭੇਦ

ਗੌਰਤਲਬ ਹੈ ਕਿ ਕ੍ਰਿਪਟੋਕਰੰਸੀ ਦੀ ਕੈਟਾਗਰੀ ਨੂੰ ਲੈ ਕੇ ਸਰਕਾਰਾਂ ਤੇ ਰੈਗੂਲੇਟਰਾਂ ਦਰਮਿਆਨ ਮਤਭੇਦ ਹਨ। ਸਰਕਾਰ ਤੇ ਰੈਗੂਲੇਟਰ ਹੁਣ ਤਕ ਇਹ ਤੈਅ ਨਹੀਂ ਕਰ ਸਕੇ ਹਨ ਕਿ ਕ੍ਰਿਪਟੋ ਨੂੰ ਕਰੰਸੀ ਵਿਚ ਰੱਖਿਆ ਜਾਵੇ ਜਾਂ ਐਸੇਟ ਸ਼੍ਰੇਣੀ ਵਿਚ। ਇਸ ਤੋਂ ਇਲਾਵਾ ਇਸ ’ਤੇ ਕੰਟਰੋਲ ਨੂੰ ਲੈ ਕੇ ਵੀ ਰਾਏ ਸਪੱਸ਼ਟ ਨਹੀਂ ਹੋ ਸਕੀ ਹੈ।

Posted By: Jatinder Singh