ਨਵੀਂ ਦਿੱਲੀ : ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ 'ਚ ਬਣੀ ਯੁੱਧ ਵਰਗੀ ਸਥਿਤੀ 'ਚ ਭਾਰਤੀ ਏਅਰ ਫੋਰਸ ਦੇ ਜਾਬਾਂਜ਼ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਵਾਰ ਹੀਰੋ ਬਣ ਕੇ ਉਭਰੇ। ਉਨ੍ਹਾਂ ਦੀ ਬਹਾਦੁਰੀ ਦੇ ਚਰਚੇ ਕੇਵਲ ਭਾਰਤ ਹੀ ਨਹੀਂ, ਬਲਕਿ ਸਰੱਹਦ ਪਾਰ ਵੀ ਹੋਏ। ਹੁਣ ਭਾਰਤੀ ਏਅਰ ਫੋਰਸ ਨੇ ਪਾਕਿਸਤਾਨ ਖ਼ਿਲਾਫ਼ ਦਿਖਾਈ ਗਈ ਉਨ੍ਹਾਂ ਦੀ ਬਹਾਦੁਰੀ ਨੂੰ ਸਨਮਾਨ ਕਰਨ ਦਾ ਇਕ ਅਨੋਖਾ ਤੇ ਇਕਦਮ ਨਵਾਂ ਤਰੀਕਾ ਕੱਢਿਆ ਹੈ।

ਏਅਰ ਫੋਰਸ 'ਚ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੀ ਸ੍ਰੀ ਨਗਰ ਸਥਿਤ ਯੂਨਿਟ 51 ਸਕਾਵਡਰਨ ਹੁਣ ਯੂਨੀਫਾਰਮ 'ਤੇ ਇਕ ਖ਼ਾਸ ਤਰ੍ਹਾਂ ਦੇ ਪੈਚ ਲਗਵਾਏਗੀ। ਇਹ ਪੈਚ ਯੂਨੀਟ ਦੇ ਸਾਰੇ ਮਿਗ-21 ਬਾਇਸਨ ਫਾਈਟਰ ਜੈੱਟ ਉਡਾਉਣ ਵਾਲੇ ਪਾਇਲਟਾਂ ਵੱਲ਼ੋਂ ਉਡਾਨ ਸਮੇਂ ਪਾਏ ਜਾਣ ਵਾਲੇ ਜੀ-ਸੂਟ 'ਤੇ ਲਗਾਇਆ ਜਾਵੇਗਾ। ਇਹ ਪੈਚ ਉਨ੍ਹਾਂ ਦੀ ਯੂਨਿਟ ਦੇ ਹਰ ਜਵਾਨ ਦੀ ਵਰਦੀ 'ਤੇ ਵਿੰਗ ਕਮਾਂਡਰ ਵਰਤਮਾਨ ਦਾ ਅਭਿਨੰਦਨ ਕਰੇਗਾ। ਨਾਲ ਹੀ ਅਭਿਨੰਦਨ ਵਰਤਮਾਨ ਦੀ ਯੂਨਿਟ ਨੂੰ ਇਕ ਨਾਂ ਵੀ ਦਿੱਤਾ ਗਿਆ ਹੈ, ਫਾਲਕਨ ਸਲੇਅਰਸ। (Falcon Slayer)

ਨਵੇਂ ਪੈਚ 'ਤੇ ਵੀ ਉਨ੍ਹਾਂ ਦੀ ਯੂਨਿਟ ਦਾ ਨਵਾਂ ਨਾਂ ਫਾਲਕਨ ਸੇਲਅਰਸ ਲਿਖਿਆ ਹੋਵੇਗਾ। ਅਜੇ ਤਕ ਅਭਿਨੰਦਨ ਵਰਤਮਾਨ ਦੀ ਯੂਨਿਟ ਨੂੰ ਸਵਾਰਡ ਆਰਮ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਸ ਨਵੇਂ ਪੈਚ 'ਤੇ ਪਾਕਿਸਤਾਨੀ ਏਅਰ ਫੋਰਸ ਦੇ F-16 ਜਹਾਜ਼ ਨੂੰ ਪਾਕਿਸਤਾਨੀ ਸਰਹੱਦ 'ਚ ਹੀ ਮਾਰ ਮੁਕਾਉਣ ਨੂੰ ਦਰਸਾਇਆ ਗਿਆ ਹੈ।

Posted By: Amita Verma