ਜੇਐਨਐਨ, ਨਵੀਂ ਦਿੱਲੀ : ਵੀਟ੍ਰਾਂਸਫਰ ਪਲੇਟਫਾਰਮ ਜ਼ਰੀਏ ਯੂਜ਼ਰ ਵੱਡੀ ਫਾਈਲ ਨੂੰ ਆਸਾਨੀ ਨਾਲ ਸ਼ੇਅਰ ਕਰ ਸਕਦੇ ਹਨ। ਇਸ ਵਜ੍ਹਾ ਕਰਕੇ ਫਾਈਲ ਸ਼ੇਅਰਿੰਗ ਲਈ ਇਹ ਕਾਫ਼ੀ ਹਰਮਨਪਿਆਰੀ ਵੀ ਹੈ ਪਰ ਹੁਣ ਭਾਰਤ ਸਰਕਾਰ ਦੇ ਦੂਰਸੰਚਾਰ ਵਿਭਾਗ ਨੇ ਇਸ 'ਤੇ ਬੈਨ ਲਾ ਦਿੱਤਾ ਹੈ। ਜੇ ਤੁਸੀਂ ਇਸ ਦੇ ਆਪਸ਼ਨ ਤਲਾਸ਼ ਰਹੇ ਹੋ ਤਾਂ ਅਜੇ ਵੀ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨ ਹਨ।

ਸਮੈਸ਼

ਵੱਡੀ ਫਾਈਲ ਨੂੰ ਸ਼ੇਅਰ ਕਰਨ ਲਈ ਯੂਜ਼ਰ ਸਮੈਸ਼ ਦਾ ਇਸਤੇਮਾਲ ਕਰ ਸਕਦੇ ਹਨ। ਇਥੇ ਸ਼ੇਅਰ ਕੀਤੀਆਂ ਜਾਣ ਵਾਲੀਆਂ ਫਾਈਲਾਂ ਨੂੰ ਲੈ ਕੇ ਕੋਈ ਲਿਮਟ ਨਹੀਂ ਹੈ ਭਾਵ ਫਾਈਲ ਕਿੰਨੀ ਵੀ ਭਾਰੀ ਕਿਉਂ ਨਾ ਹੋਵੇ, ਉਸ ਨੂੰ ਆਸਾਨੀ ਨਾਲ ਸ਼ੇਅਰ ਕਰ ਸਕਾਂਗੇ। ਇਥੇ ਵੀ ਵੀਟ੍ਰਾਂਸਫਰ ਵਾਂਗ ਹੀ ਫਾਈਲ ਸ਼ੇਅਰ ਕਰਨ ਲਈ ਲੌਗਇਨ ਕਰਨ ਦੀ ਲੋੜ ਨਹੀਂ ਹੈ। ਫਾਈਲ ਨੂੰ ਅਪਲੋਡ ਕਰਨ ਤੋਂ ਬਾਅਦ ਆਪਣਾ ਈਮੇਲ ਐਡਰੈੱਸ ਤੇ ਪ੍ਰਾਪਤਕਰਤਾ ਦਾ ਈਮੇਲ ਆਈਡੀ ਦਰਜ ਕਰਨ ਤੋਂ ਬਾਅਦ ਉਸ ਨੂੰ ਭੇਜ ਸਕਦੇ ਹੋ। ਫਾਈਲ ਨੂੰ ਡ੍ਰੈਗ ਅਤੇ ਡ੍ਰਾਪ ਜ਼ਰੀਏ ਅਪਲੋਡ ਕਰਨ ਦੀ ਸਹੂਲਤ ਹੈ। ਹਾਲਾਂਕਿ ਫਰੀ ਵਰਜਨ ਵਿਚ ਸ਼ੇਅਰ ਕੀਤੀ ਜਾਣ ਵਾਲੀ ਫਾਈਲ ਸਿਰਫ਼ 14 ਦਿਨਾਂ ਤਕ ਹੀ ਮੌਜੂਦ ਰਹਿੰਦੀ ਹੈ, ਇਸ ਤੋਂ ਬਾਅਦ ਫਾਈਲ ਡਿਲੀਟ ਹੋ ਜਾਂਦੀ ਹੈ ਜਦਕਿ ਪ੍ਰੀਮੀਅਮ ਅਕਾਊਂਟ ਵਿਚ ਫਾਈਲਾਂ 365 ਦਿਨਾਂ ਤਕ ਉਪਲਬਧ ਰਹਿੰਦੀ ਹੈ। ਫਾਈਲ ਦੀ ਸਕਿਓਰਿਟੀ ਲਈ ਇਥੇ ਵੀ ਪਾਸਵਰਡ ਦੀ ਪ੍ਰੋਟੈਕਸ਼ਨ ਦੀ ਸਹੂਲਤ ਹੈ।

https://fromsmash.com


ਡਰਾਪਬਾਕਸ

ਡਰਾਪਬਾਕਸ ਨੂੰ ਕਲਾਊਡ ਸਟੋਰੇਜ਼ ਸਰਵਿਸਜ਼ ਲਈ ਜਾਣਿਆ ਜਾਂਦਾ ਹੈ ਪਰ ਇਹ ਤੁਹਾਡੇ ਲਈ ਵੀਟ੍ਰਾਂਸਫਰ ਦਾ ਸਹੀ ਆਪਸ਼ਨ ਹੋ ਸਕਦਾ ਹੈ। ਇਥੇ ਯੂਜ਼ਰ ਨੂੰ ਫਰੀ ਵਿਚ 2ਜੀਬੀ ਸਟੋਰੇਜ਼ ਦੀ ਸਹੂਲਤ ਮਿਲਦੀ ਹੈ ਪਰ ਪ੍ਰੀਮੀਅਮ ਵਰਜ਼ਨ ਦੇ ਨਾਲ ਅਪਗ੍ਰੇਡ ਕਰ ਲੈਂਦੇ ਹਾਂ ਤਾਂ 2 ਟੀਬੀ ਅਤੇ 3 ਟੀਬੀ ਤਕ ਦਾ ਆਪਸ਼ਨ ਮਿਲਦਾ ਹੈ। ਇਥੇ ਫਾਈਲ ਸ਼ੇਅਰਿੰਗ ਵੀ ਕਾਫੀ ਆਸਾਨ ਹੈ। ਇਸ ਲਈ ਡਰਾਪ ਬਾਕਸ ਟਰਾਂਸਫਰ ਦਾ ਇਸਤੇਮਾਲ ਕਰਨਾ ਹੋਵੇਗਾ। ਇਸ ਵਿਚ ਵੀ ਲਿੰਕ ਜ਼ਰੀਏ ਫਾਈਲ ਟਰਾਂਸਫਰ ਦੀ ਸਹੂਲਤ ਮਿਲਦੀ ਹੈ।

www.dropbox.com


ਹਾਈਟੇਲ

ਵੀਟ੍ਰਾਂਸਫਰ ਵਾਂਗ ਇਥੇ ਵੀ ਦੂਜੇ ਯੂਜ਼ਰ ਨਾਲ ਫਾਈਲ ਸਾਂਝੀ ਕੀਤੀ ਜਾ ਸਕਦੀ ਹੈ। ਇਹ ਫਾਈਲ ਸ਼ੇਅਰਿੰਗ ਤੇ ਕੋਲੈਬਰੇਸ਼ਨ ਟੂਲ ਹੈ। ਇਥੇ ਯੂਜ਼ਰਜ਼ ਲਈ ਫਰੀ ਅਤੇ ਪੇਡ ਦੋਵੇਂ ਤਰ੍ਹਾਂ ਦੀ ਆਪਸ਼ਨ ਹੈ। ਫਰੀ ਲਾਈਟ ਪਲਾਨ ਵਿਚ ਤੁਸੀਂ 100 ਐੱਮਬੀ ਤਕ ਦੀ ਇਕ ਫਾਈਲ ਅਪਲੋਡ ਕਰ ਸਕਦੇ ਹੋ ਅਤੇ ਸਟੋਰੇਜ਼ ਦੀ ਲਿਮਿਟ 2 ਜੀਬੀ ਤਕ ਹੈ।

https://www.hightail.com

Posted By: Tejinder Thind