ਨਈ ਦੁਨੀਆ, ਨਵੀਂ ਦਿੱਲੀ : ਉਂਝ ਤਾਂ ਪਿਛਲੇ ਦੋ-ਤਿੰਨ ਦਿਨਾਂ ਤੋਂ ਦੇਸ਼ ਦੇ ਕਈ ਸ਼ਹਿਰਾਂ 'ਚ ਤਾਪਮਾਨ 'ਚ ਵਾਧਾ ਤੇ ਹਵਾਵਾਂ ਦੇ ਕਮਜ਼ੋਰ ਹੋਣ ਕਾਰਨ ਠੰਢ 'ਚ ਕਮੀ ਮਹਿਸੂਸ ਹੋਈ ਹੈ ਪਰ ਉੱਤਰੀ ਭਾਰਤ ਦੇ ਸ਼ਹਿਰਾਂ 'ਚ ਹਾਲੇ ਵੀ ਕੜਾਕੇ ਦੀ ਠੰਢ ਪੈ ਰਹੀ ਹੈ। ਮੌਸਮ ਵਿਭਾਗ ਅਨੁਸਾਰ, ਪਹਾੜੀ ਇਲਾਕਿਆਂ 'ਚ ਮੁੜ ਗੜਬੜੀ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਮੌਸਮ ਬਦਲਣ ਵਾਲਾ ਹੈ ਤੇ ਜੰਮੂ-ਕਸ਼ਮੀਰ ਤੋਂ ਇਲਾਵਾ Himachal Pradesh 'ਚ ਬਰਫ਼ਬਾਰੀ ਹੋ ਰਹੀ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਜਿਵੇਂ-ਜਿਵੇਂ ਬਰਫ਼ ਪਿਘਲਣ ਲੱਗੇਗੀ, ਮੈਦਾਨੀ ਇਲਾਕਿਆਂ 'ਚ ਠੰਢ ਵਧ ਸਕਦੀ ਹੈ। ਇਸ ਤੋਂ ਇਲਾਵਾ 16 ਜਨਵਰੀ ਤਕ Jammu Kashmir ਤੋਂ ਇਲਾਵਾ Punjab, Haryana, Weatern Rajasthan ਦੇ ਕੁਝ ਇਲਾਕਿਆਂ 'ਚ ਬਾਰਿਸ਼ ਤੇ ਗੜੇ ਪੈ ਸਕਦੇ ਹਨ।

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਜ਼ਬਰਦਸਤ ਬਰਫ਼ਬਾਰੀ ਦਾ ਔਰੇਂਜ ਐਲਰਟ ਜਾਰੀ ਕੀਤਾ ਹੈ। ਵਿਭਾਗ ਨੇ ਸੂਬੇ ਦੇ 11 ਜ਼ਿਲ੍ਹਿਆਂ 'ਚ ਬਰਫ਼ਬਾਰੀ ਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ ਉੱਥੇ ਹੀ ਕਿਹਾ ਹੈ ਕਿ ਇਹ ਦੌਰ 17 ਤਾਰੀਕ ਤਕ ਜਾਰੀ ਰਹਿ ਸਕਦਾ ਹੈ। ਕਸ਼ਮੀਰ ਘਾਟੀ ਲਈ ਵੀ ਵਿਭਾਗ ਨੇ ਅਜਿਹਾ ਹੀ ਅਲਰਟ ਜਾਰੀ ਕੀਤਾ ਹੈ। ਮੌਸਮ ਦਾ ਅੰਦਾਜ਼ਾ ਜਾਰੀ ਕਰਨ ਵਾਲੀ ਨਿੱਜੀ ਏਜੰਸੀ ਸਕਾਈਮੈੱਟ ਵੈਦਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੰਜਾਬ, ਹਰਿਾਣਾ, ਦਿੱਲੀ, ਉੱਤਰੀ-ਪੱਛਮੀ ਉੱਤਰ ਪ੍ਰਦੇਸ਼, ਉੱਤਰੀ ਤੇ ਪੱਛਮੀ ਰਾਜਸਥਾਨ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦਕਿ ਗੁਜਰਾਤ, ਤੱਟੀ ਤਾਮਿਲਨਾਡੂ ਤੇ ਰਾਇਲਸੀਮਾ 'ਚ ਕੁਝ ਥਾਵਾਂ 'ਤੇ ਬਾਰਿਸ਼ ਦੇ ਆਸਾਰ ਹਨ। ਸਕਾਈਮੈੱਟ ਮੁਤਾਬਿਕ, ਮੌਜੂਦਾ ਗੜਬੜੀ ਵਾਲੀਆਂ ਪੱਛਮੀ ਪੌਣਾਂ ਦੇ ਅੱਗੇ ਵਧਣ ਤੋਂ ਬਾਅਦ ਇਕ ਹੋਰ ਵੈਸਟਰਨ ਡਿਸਟਰਬੈਂਸ 16 ਜਨਵਰੀ ਤੋਂ ਉੱਤਰੀ ਭਾਰਤ ਦੇ ਲੋਕਾਂ ਨੂੰ ਪ੍ਰਭਾਵਿਤ ਕਰੇਗਾ। ਜਿਸ ਨਾਲ ਪਹਾੜਾਂ 'ਤੇ ਬਰਫ਼ਬਾਰੀ ਤੇ ਬਾਰਿਸ਼ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੇ ਹਨ।

ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ 'ਚ 16 ਜਨਵਰੀ ਨੂੰ ਬਾਰਿਸ਼ ਦਾ ਖਦਸ਼ਾ ਪ੍ਰਗਟਾਇਆ ਹੈ। ਉੱਥੇ ਹੀ ਸਕਾਈਮੈੱਟ ਦਾ ਕਹਿਣਾ ਹੈ ਕਿ ਪੰਜਾਬ ਤੋਂ ਇਲਾਵਾ ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ 'ਚ 13 ਤੇ 14 ਜਨਵਰੀ ਨੂੰ ਬਾਰਿਸ਼ ਤੇ ਗੜੇ ਪੈ ਸਕਦੇ ਹਨ।

Posted By: Seema Anand