ਨਈਂ ਦੁਨੀਆ : West Bengal 4th Phase Polling : ਪੱਛਮੀ ਬੰਗਾਲ 'ਚ ਵਿਧਾਨ ਸਭਾ ਚੋਣ ਦੇ ਚੌਥੇ ਪਡ਼ਾਅ ਦੀ ਵੋਟਿੰਗ ਸ਼ਨੀਵਾਰ ਨੂੰ ਹੋ ਰਹੀ ਹੈ। ਇਸ ਪਡ਼ਾਅ 'ਚ ਪੰਜ ਜ਼ਿਲ੍ਹਿਆਂ ਹੁਗਲੀ, ਹਾਵਡ਼ਾ, ਦੱਖਣੀ 24 ਪਰਗਨਾ, ਕੂਚਬਿਹਾਰ ਤੇ ਅਲੀਪੁਰਦੁਆਰ ਦੀਆਂ ਕੁੱਲ 44 ਸੀਟਾਂ 'ਤੇ ਉਮੀਦਵਾਰਾਂ ਦੀ ਕਿਸਮਤ ਈਵੀਐਮ 'ਚ ਕੈਦ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਦੌਰਾਨ ਸੁਰੱਖਿਆ ਦੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਕਿਤੇ ਕਿਤੇ ਹੰਗਾਮੇ ਦੀ ਸੂਚਨਾ ਆ ਰਹੀ ਹੈ। ਭਾਜਪਾ ਨੇ ਟੀਐਮਸੀ 'ਤੇ ਗੁੰਡਾਗਰਦੀ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਕੂਚਬਿਹਾਰ ਤੋਂ ਖ਼ਬਰ ਆਈ ਹੈ ਕਿ ਉਥੋਂ ਗੋਲ਼ੀਬਾਰੀ ਹੋਈ ਹੈ ਜਿਸ 'ਚ 4 ਲੋਕ ਮਾਰੇ ਗਏ ਹਨ ਤੇ ਕੁਝ ਹੋਰ ਜ਼ਖ਼ਮੀ ਹੋ ਗਏ ਹਨ। ਸੀਆਰਪੀਐਫ 'ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਭੀਡ਼ ਨੂੰ ਕਾਬੂ ਕਰਨ ਲਈ ਗੋਲ਼ੀਆਂ ਚਲਾਈਆਂ ਜਿਸ 'ਚ ਇਹ ਲੋਕ ਮਾਰੇ ਗਏ ਹਨ।

ਟੀਐਮਸੀ ਨੇ ਮ੍ਰਿਤਕਾਂ ਨੇ ਆਪਣੇ ਵਰਕਰ ਦੱਸਿਆ ਹੈ ਕਿ ਕਿਹਾ ਹੈ ਕਿ ਸੀਆਰਪੀਐਫ ਦੇ ਜਵਾਨ ਭਾਜਪਾ ਵਰਕਰਾਂ ਦੇ ਰੂਪ 'ਚ ਕੰਮ ਕਰ ਰਹੇ ਹਨ। ਇਹ ਪੂਰਾ ਘਟਨਾਕ੍ਰਮ ਸੀਤਲਕੂਚੀ ਦਾ ਹੈ ਜਿੱਥੋਂ ਬੂਥ ਨੰਬਰ 126 'ਤੇ ਵੋਟਿੰਗ ਰੋਕਦੇ ਹੋਏ ਚੋਣ ਕਮਿਸ਼ਨ ਨੇ ਰਿਪੋਰਟ ਮੰਗੀ ਹੈ।

ਹੁਗਲੀ 'ਚ ਭਾਜਪਾ ਆਗੂ ਤੇ ਚੁੰਚੁਰਾ ਤੋਂ ਆਗੂ ਲਾਕੇਟ ਚੈਟਰਜੀ ਦੇ ਕਾਫਲੇ 'ਤੇ ਹਮਲਾ ਹੋਇਆ। ਜਦੋਂ ਉਹ ਇਲਾਕੇ 'ਚੋਂ ਲੰਘ ਰਹੀ ਸੀ ਤਾਂ ਭੀਡ਼ 'ਚੋਂ ਕਿਸੇ ਨੇ ਪੱਥਰ ਸੁੱਟਿਆ ਜਿਸ ਨਾਲ ਉਨ੍ਹਾਂ ਦੀ ਕਾਰਾ ਦਾ ਸ਼ੀਸ਼ਾ ਟੁੱਟ ਗਿਆ। ਇਸੇ ਤਰ੍ਹਾਂ ਬੰਗਾਲ ਚੋਣ ਨੂੰ ਕਵਰ ਕਰ ਰਹੀਆਂ ਮੀਡੀਆ ਦੀਆਂ ਗੱਡੀਆਂ 'ਤੇ ਹਮਲਾ ਹੋਇਆ ਹੈ।
Posted By: Ravneet Kaur