ਜੇਐੱਨਐੱਨ, ਏਐੱਨਆਈ : ਪੰਜ ਸੂਬਿਆਂ ਦੀਆਂ ਵਿਧਾਨ ਸਭਾ ਦੇ ਚੋਣਾਂ ਦੇ ਰੁਝਾਨਾਂ ਵਿਚਕਾਰ ਵਰਕਰਾਂ 'ਚ ਜਸ਼ਨ ਦਾ ਮਾਹੌਲ ਹੈ। ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਲਗਾਤਾਰ ਵਧਤ ਬਣਾਏ ਹੋਏ ਹਨ। ਟੀਐੱਮਸੀ ਦੇ ਵਰਕਰ ਜਿੱਤ ਦੀ ਖ਼ੁਸ਼ੀ 'ਚ ਸੜਕਾਂ 'ਤੇ ਉਤਰ ਕੇ ਢੋਲ ਨਗਾੜਿਆਂ ਨਾਲ ਨੱਚ ਗਾ ਰਹੇ ਹਨ। ਕੋਰੋਨਾ ਸੰਕਟ ਵਿਚਕਾਰ ਪਾਰਟੀਆਂ ਦੇ ਜਸ਼ਨ 'ਤੇ ਭੀੜ ਇਕੱਠਾ ਹੋਣ 'ਤੇ ਚੋਣ ਕਮਿਸ਼ਨ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਸਬੰਧਿਤ ਸੂਬੇ ਦੇ ਮੁੱਖ ਸਕੱਤਰਾਂ ਨੂੰ ਇਸ ਤਰ੍ਹਾਂ ਦੀਆਂ ਸਭਾਵਾਂ ਨੂੰ ਰੋਕਣ ਲਈ ਤਤਕਾਲ ਕਾਰਵਾਈ ਕਰਨ ਨੂੰ ਕਿਹਾ ਹੈ।

Posted By: Amita Verma