ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਮੁੜ ਮੂਰਤੀ ਪਾਲਟੀਟਿਕਸ ਨੂੰ ਹਵਾ ਦਿੱਤੀ ਹੈ। ਮਮਤਾ ਨੇ ਚੋਣਾਂ ਦੌਰਾਨ ਹੋਈ ਹਿੰਸਾ 'ਚ ਈਸ਼ਵਰ ਚੰਦਰ ਵਿਦਿਆਸਾਗਰ ਦੀ ਤੋੜੀ ਗਈ ਮੂਰਤੀ ਬਣਵਾਈ ਹੈ ਅਤੇ ਉਸ ਨੂੰ ਉਸੇ ਜਗ੍ਹਾ ਸਥਾਪਿਤ ਕੀਤਾ ਗਿਆ ਹੈ ਜਿੱਥੇ ਪੁਰਾਣੀ ਮੂਰਤੀ ਸੀ।


ਇਸ ਤੋਂ ਪਹਿਲਾਂ ਮਮਤਾ ਨੇ ਇਸ ਮੂਰਤੀ 'ਤੇ ਫੁੱਲ ਚੜਾਏ ਅਤੇ ਉਸ ਤੋਂ ਬਾਅਦ ਉਹ ਪੈਦਲ ਮਾਰਚ ਕਰਦੇ ਹੋਏ ਵਿਦਿਆਲਿਆ ਤਕ ਗਈ ਜਿੱਥੇ ਉਨ੍ਹਾਂ ਨੇ ਇਸ ਮੂਰਤੀ ਨੂੰ ਸਥਾਪਿਤ ਕੀਤਾ। ਇਹ ਮਾਰਚ ਕੋਲਕਾਤਾ ਦੇ ਕਾਲਜ ਸਟ੍ਰੀਟ ਸਥਿਤ ਬਾਰੇ ਸਕੂਲ ਗਰਾਊਂਡ ਤੋਂ ਸ਼ੁਰੂ ਹੋਇਆ ਜਿੱਥੇ ਉਨ੍ਹਾਂ ਨੇ ਮੂਰਤੀ 'ਤੇ ਫੁੱਲ ਚੜਾਏ।


ਦੱਸ ਦੇਈਏ ਕਿ ਚੋਣਾਂ 'ਚ ਮੂਰਤੀ ਤੋੜੇ ਜਾਣ ਤੋਂ ਬਾਅਦ ਇਸ 'ਤੇ ਵੱਡਾ ਹੰਗਾਮਾ ਹੋਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਕਿਹਾ ਸੀ ਕਿ ਜਿਸ ਜਗ੍ਹਾ ਪੁਰਾਣੀ ਮੂਰਤੀ ਸੀ ਉੱਥੇ ਉਨ੍ਹਾਂ ਦੀ ਸਰਕਾਰ ਪੰਜ ਧਾਤਾਂ ਦੀ ਮੂਰਤੀ ਲਗਾਏਗੀ। ਮਮਤਾ ਨੇ ਇਸ ਪੈਦਲ ਮਾਰਚ ਦੌਰਾਨ ਇਕ ਵਾਰ ਫਿਰ ਭਾਜਪਾ 'ਤੇ ਨਿਸ਼ਨਾ ਵਿੰਨ੍ਹਿਆ ਹੈ।

ਮਮਤਾ ਨੇ ਕਿਹਾ ਕਿ ਬੰਗਾਲ ਦੀ ਸੰਸਕ੍ਰਿਤੀ ਨੂੰ ਖ਼ਤਮ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਗੁਜਰਾਤ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਬੰਗਾਲ ਗੁਜਰਾਤ ਨਹੀਂ ਹੈ।

Posted By: Akash Deep