ਜੇਐੱਨਐੱਨ, ਕੋਲਕਾਤਾ : ਕੋਰੋਨਾ ਦੇ ਸਾਏ ਹੇਠ 'ਚ ਜ਼ਬਰਦਸਤ ਗਰਮੀ ਦੌਰਾਨ ਮਾੜੀਆਂ ਮੋਟੀਆਂ ਹਿੰਸਕ ਘਟਨਾਵਾਂ ਵਿਚਕਾਰ ਬੰਗਾਲ ਵਿਧਾਨ ਸਭਾ ਦੇ ਸੱਤਵੇਂ ਗੇੜ 'ਚ ਵੀ ਜ਼ਬਰਦਸਤ ਵੋਟਿੰਗ ਹੋਈ। ਸੂਬੇ ਦੇ ਪੰਜ ਜ਼ਿਲਿ੍ਹਆਂ ਕੋਲਕਾਤਾ, ਦੱਖਣੀ ਦਿਨਾਜਪੁਰ, ਮਾਲਦਾ, ਮੁਰਿਸ਼ਦਾਬਾਦ ਤੇ ਪੱਛਮੀ ਬਰਧਮਨ ਦੀਆਂ 34 ਸੀਟਾਂ 'ਤੇ ਸ਼ਾਮ ਪੰਜ ਵਜੇ ਤਕ 75.06 ਫ਼ੀਸਦੀ ਵੋਟਿੰਗ ਹੋਈ। ਕੋਲਕਾਤਾ 'ਚ 60.03 ਫ਼ੀਸਦੀ, ਦੱਖਣੀ ਦਿਨਾਜਪੁਰ 'ਚ 80.25 ਫ਼ੀਸਦੀ, ਮਾਲਦਾ 'ਚ 78.76 ਫ਼ੀਸਦੀ, ਮੁਰਸ਼ਿਦਾਬਾਦ 'ਚ 80.37 ਫ਼ੀਸਦੀ ਤੇ ਪੱਛਮੀ ਬਰਧਮਾਨ 'ਚ 70.24 ਫ਼ੀਸਦੀ ਵੋਟਿੰਗ ਹੋਈ। ਮਹਾਮਾਰੀ ਦੇ ਬਾਵਜੂਦ ਬੂਥਾਂ ਦੇ ਸਾਹਮਣੇ ਸਵੇਰ ਤੋਂ ਹੀ ਭੀੜ ਲੱਗਣੀ ਸ਼ੁਰੂ ਹੋ ਗਈ ਸੀ। ਵੱਖ-ਵੱਖ ਬੂਥਾਂ ਦੇ ਸਾਹਮਣੇ ਦੇਰ ਸਾਮ ਤਕ ਵੋਟਰਾਂ ਦੀ ਕਤਾਰ ਲੱਗੀ ਹੋਈ ਸੀ, ਜਿਸ ਨਾਲ ਵੋਟਿੰਗ ਫ਼ੀਸਦ ਹੋਰ ਵਧਣਾ ਲਾਜ਼ਮੀ ਹੈ।

ਇਸ ਦੌਰਾਨ ਕੁਝ ਥਾਵਾਂ 'ਤੇ ਤਿ੍ਣਮੂਲ-ਭਾਜਪਾ 'ਚ ਝੜਪ, ਵੋਟਰਾਂ ਤੇ ਪੋਲਿੰਗ ਏਜੰਟਾਂ ਡਰਾਉਣ ਧਮਕਾਉਣ, ਈਵੀਐੱਮ 'ਚ ਗੜਬੜੀ ਦੀਆਂ ਘਟਨਾਵਾਂ ਵੀ ਹੋਈਆਂ।

ਅੱਠਵੇਂ ਤੇ ਆਖ਼ਰੀ ਗੇੜ ਦੇ ਪ੍ਰਚਾਰ ਦਾ ਸ਼ੋਰ ਰੁਕਿਆ

ਕੋਲਕਾਤਾ : ਸੋਮਵਾਰ ਨੂੰ ਅੱਠਵੇਂ ਤੇ ਆਖ਼ਰੀ ਗੇੜ ਦੀਆਂ ਚੋਣਾਂ ਲਈ ਪ੍ਰਚਾਰ ਦਾ ਸ਼ੋਰ ਵੀ ਰੁਕ ਗਿਆ। ਇਸ ਗੇੜ 'ਚ ਕੋਲਕਾਤਾ, ਮਾਲਦਾ, ਬੀਰਭੂਮ ਤੇ ਮੁਰਿਸ਼ਦਾਬਾਦ ਜ਼ਿਲਿ੍ਹਆਂ ਦੀਆਂ ਕੁਲ 35 ਸੀਟਾਂ ਲਈ ਵੋਟਾਂ ਪੈਣਗੀਆਂ। ਆਖ਼ਰੀ ਗੇੜ 'ਚ ਕੁਲ 283 ਉਮੀਦਵਾਰ ਮੈਦਾਨ 'ਚ ਹਨ। ਇਨ੍ਹਾਂ 'ਚੋਂ 64 ਖ਼ਿਲਾਫ਼ ਅਪਰਾਧਿਕ ਮਾਮਲੇ ਦਰਜ ਹਨ। 50 ਖ਼ਿਲਾਫ਼ ਬੇਹੱਦ ਗੰਭੀਰ ਅਪਰਾਧਿਕ ਮਾਮਲੇ ਹਨ। ਅੱਠਵੇਂ ਗੇੜ 'ਚ 55 ਕਰੋੜਪਤੀ ਉਮੀਦਵਾਰ ਹਨ। ਇਸ ਗੇੜ ਦੇ ਉਮੀਦਵਾਰਾਂ ਨੂੰ ਅੌਸਤ ਜਾਇਦਾਦ 1.08 ਕਰੋੜ ਰੁਪਏ ਹੈ। ਬੀਰਭੂਮ ਜ਼ਿਲ੍ਹੇ ਦੀ ਨਲਹਾਟੀ ਸੀਟ ਤੋਂ ਭਾਜਪਾ ਉਮੀਦਵਾਰ ਤਾਪਸ ਕੁਮਾਰ ਯਾਦਵ (ਆਨੰਦ ਯਾਦਵ) ਅੱਠਵੇਂ ਗੇੜ 'ਚ ਸਭ ਤੋਂ ਅਮੀਰ ਉਮੀਦਵਾਰ ਹਨ। ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਕੁਲ ਜਾਇਦਾਦ 34,60,93,674 ਰੁਪਏ ਹਨ। ਦੂਜੇ ਪਾਸੇ ਕੋਲਕਾਤਾ ਦੀ ਕਾਸ਼ੀਪੁਰ-ਬੇਲਗਛੀਆ ਸੀਟ ਤੋਂ ਆਜ਼ਾਦ ਉਮੀਦਵਾਰ ਕੁਸ਼ ਮਹਾਲੀ ਸਭ ਤੋਂ ਗ਼ਰੀਬ ਉਮੀਦਵਰ ਹਨ। ਉਨ੍ਹਾਂ ਦੀ ਕੁਲ ਜਾਇਦਾਦ 500 ਰੁਪਏ ਦੀ ਹੈ।