style="text-align: justify;"> ਸਟੇਟ ਬਿਊਰੋ, ਕੋਲਕਾਤਾ : ਕੋਰੋਨਾ ਇਨਫੈਕਸ਼ਨ ਵਿਚਾਲੇ ਬੰਗਾਲ ਵਿਧਾਨ ਸਭਾ ਚੋਣਾਂ ਦੇ ਸੱਤਵੇਂ ਦੌਰ ਦਾ ਮਤਦਾਨ ਸੋਮਵਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ। ਇਹ ਦੌਰ ਚੋਣ ਕਮਿਸ਼ਨ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ, ਕਿਉਂਕਿ ਚੋਣ ਹਿੰਸਾ ਲਈ ਪ੍ਰਸਿੱਧ ਮੁਰਸ਼ਿਦਾਬਾਦ ਤੇ ਮਾਲਦਾ ’ਚ ਵੋਟਾਂ ਪਾਈਆਂ ਜਾਣਗੀਆਂ। ਇਹੀ ਵਜ੍ਹਾ ਹੈ ਕਿ ਇਨ੍ਹਾਂ ਦੋਵਾਂ ਹੀ ਜ਼ਿਲ੍ਹਿਆਂ ਵਿਚ ਦੋ ਪੜਾਵਾਂ ਵਿਚ ਮਤਦਾਨ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ।

ਬੰਗਲਾਦੇਸ਼ ਦੀ ਸਰਹੱਦ ਨਾਲ ਲੱਗੇ ਹੋਣ ਕਾਰਨ ਚੁਣੌਤੀ ਹੋਰ ਵੀ ਵੱਡੀ ਹੈ। ਕਮਿਸ਼ਨ ਦਾ ਧਿਆਨ ਹੁਣ ਸੁਰੱਖਿਆ ਇੰਤਜ਼ਾਮ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਤੋਂ ਬਚਾਅ ’ਤੇ ਵੀ ਹੈ। ਇਸ ਸਬੰਧੀ ਪ੍ਰਸ਼ਾਸਨ ਅਤੇ ਚੋਣ ਮੁਲਾਜ਼ਮਾਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ ਗਏ ਹਨ। ਇਸ ਪੜਾਅ ਵਿਚ ਕੋਲਕਾਤਾ ਦੀਆਂ ਚਾਰ, ਮਾਲਦਾ ਦੀਆਂ ਛੇ, ਮੁਰਸ਼ਿਦਾਬਾਦ ਦੀਆਂ 9, ਦੱਖਣੀ ਦਿਨਾਜਪੁਰ ਦੀਆਂ ਛੇ ਅਤੇ ਪੱਛਮੀ ਬਰਧਮਾਨ ਜ਼ਿਲ੍ਹੇ ਦੀਆਂ ਨੌਂ ਵਿਧਾਨ ਸਭਾ ਸੀਟਾਂ ਲਈ 11,376 ਬੂਥਾਂ ’ਤੇ 81.88 ਲੱਖ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ।

Posted By: Sunil Thapa