ਕੋਲਕਾਤਾ: ਐੱਨਆਰਐੱਸ ਮੈਡੀਕਲ ਕਾਲਜ ਐਂਡ ਹਾਸਪੀਟਲ 'ਚ ਜੂਨੀਆਰ ਡਾਕਟਰਾਂ ਦੀ ਹੜਤਾਲ ਕਾਰਨ ਮਰੀਜ਼ਾਂ ਨੂੰ ਦੂਸਰੇ ਦਿਨ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਲੋਕ ਸਿਹਤ ਸੇਵਾਵਾਂ ਲਈ ਖੱਜਲ ਹੋ ਰਹੇ ਹਨ।

ਇਕ ਮਰੀਜ਼ ਦੇ ਪਰਿਵਾਰ ਦਾ ਕਹਿਣਾ ਹੈ, 'ਮਰੀਜ਼ ਨੂੰ ਪਿਛਲੇ 3 ਦਿਨਾਂ ਤੋਂ ਕੋਈ ਇਲਾਜ ਨਹੀਂ ਮਿਲ ਸਕਿਆ ਹੈ। ਮੈਨੂੰ ਹਸਪਾਤਲ 'ਚ ਆਉਣ ਦੀ ਇਜਾਜ਼ਤ ਨਹੀਂ ਹੈ। ਕੋਈ ਮਰੀਜ਼ ਮਰ ਰਹੇ ਹਨ।'


ਕੋਲਕਾਤਾ ਸਥਿਤ ਨੀਲਰਤਨ ਸਰਕਾਰ ਮੈਡੀਕਲ ਕਾਲਜ ਹਸਪਾਤਲ 'ਚ ਇਕ ਰੋਗੀ ਦੀ ਮੌਤ ਤੋਂ ਬਾਅਦ ਜੂਨੀਅਰ ਡਾਕਟਰਾਂ ਨਾਲ ਮ੍ਰਿਤਕ ਦੇ ਪਰਿਵਾਰ ਦੀ ਹੋਈ ਮਾਰਕੁੱਟ ਦੀ ਘਟਨਾ ਤੋਂ ਬਾਅਦ ਸੂਬੇ ਦੇ ਨਾਲ-ਨਾਲ ਪੂਰਬ ਤੇ ਪੱਛਮੀ ਮੋਦਿਨੀਪੁਰ ਜ਼ਿਲ੍ਹੇ ਦੀ ਸਿਹਤ ਸੇਵਾਵਾਂ ਵੀ ਠੱਪ ਹੋ ਗਈਆਂ ਹਨ।

ਬੁੱਧਵਾਰ ਸਵੇਰੇ 9 ਵਜੇ ਜਿੱਥੇ ਦੋਵਾਂ ਜ਼ਿਲ੍ਹਿਆਂ 'ਚ ਸਥਿਤ ਸਰਕਾਰੀ ਹਸਪਤਾਲਾਂ ਦੀ ਆਊਟਡੋਰ ਸੇਵਾ ਬੰਦ ਹੈ, ਉੱਥੇ ਹੀ ਪੱਛਮੀ ਮੋਦਿਨੀਪੁਰ ਜ਼ਿਲ੍ਹੇ ਅਧੀਨ ਮੋਦਿਨੀਪੁਰ ਸਥਿਤ ਮੋਦਿਨੀਪੁਰ ਮੈਡੀਕਲ ਕਾਲਜ ਤੇ ਹਸਪਤਾਲ (ਐੱਮਐੱਮਸੀਐੱਚ) ਦੇ ਸਾਹਮਣੇ ਰੋਗੀਆਂ ਦੇ ਪਰਿਵਾਰਕ ਮੈਂਬਰਾਂ ਨੇ ਡਟ ਕੇ ਹੰਗਾਮਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨੀਲਰਤਨ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੀ ਘਟਨਾ ਤੋਂ ਰੋਹ 'ਚ ਆਏ ਐੱਮਐੱਮਸੀਐੱਚ ਦੇ ਡਾਕਟਰਾਂ ਨੇ ਵੀ ਸਵੇਰੇ 9 ਵਜੇ ਤੋਂ ਰਾਤ 9 ਵਜੇ ਤਕ ਸਿਹਤ ਸੇਵਾ ਬੰਦ ਰੱਕਣ ਦਾ ਫ਼ੈਸਲਾ ਲਿਆ। ਇਸ ਦੌਰਾਨ ਰੋਗੀਆਂ ਸਬੰਧੀ ਪਹੁੰਚੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਪਤਾ ਲੱਗਾ ਕਿ ਹਸਪਤਾਲ 'ਚ ਸਿਹਤ ਸੇਵਾਵਾਂ ਬੰਦ ਹਨ ਤਾਂ ਉਨ੍ਹਾਂ ਦਾ ਸਬਰ ਵੀ ਜਵਾਬ ਦੇ ਗਿਆ ਅਤੇ ਸਵੇਰੇ 11 ਵਜੇ ਹਸਪਤਾਲ ਦੇ ਸਾਹਮਣੇ ਸਿਹਤ ਸੇਵਾ ਮੁੜ ਚਾਲੂ ਕਰਨ ਲਈ ਜ਼ਬਰਦਸਤ ਹੰਗਾਮਾ ਹੋਇਆ।


ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਅਥੀਰ ਰੰਜਨ ਚੌਧਰੀ ਨੇ ਇਸ ਸਬੰਧੀ ਪੀਐੱਮ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ। ਕਾਂਗਰਸ ਸੰਸਦ ਮੈਂਬਰ ਅਥੀਰ ਰੰਜਨ ਚੌਧਰੀ ਨੇ ਆਪਣੇ ਪੱਤਰ 'ਚ ਪੀਐੱਮ ਮੋਦੀ ਨੂੰ ਇਸ ਮਾਮਲੇ ਦਾ ਜ਼ਿਕਰ ਕੀਤਾ ਹੈ। ਇਸ ਪੱਤਰ ਮਾਧਿਅਮ ਤੋਂ ਕਾਂਗਰਸ ਐੱਮਪੀ ਨੇ ਪੀਐੱਮ ਮੋਦੀ ਨੂੰ ਕੋਲਕਾਤਾ 'ਚ ਮੈਡੀਕਲ ਕਾਲਜ ਅਤੇ ਹਸਪਤਾਲਾਂ ਦੇ ਡਾਕਟਰਾਂ ਦੇ ਕਾਰਜ ਹੜਤਾਲ ਦੇ ਮਾਮਲੇ 'ਚ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ।

ਜੂਨੀਅਰ ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤਕ ਸੁਰੱਖਿਆ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤਕ ਉਹ ਕੰਮ 'ਤੇ ਨਹੀਂ ਜਾਣਗੇ। ਉਹ ਗੇਟ 'ਤੇ ਬੈਠੇ ਰਹਿਣਗੇ। ਖ਼ਬਰ ਮਿਲਦੇ ਹੀ ਸੂਬੇ ਦੇ ਸਿਹਤ ਨਿਰੇਦਸ਼ਕ ਹਸਪਤਾਲ ਪਹੁੰਚੇ ਹਨ ਅਤੇ ਡਾਕਟਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਹਸਪਾਤਲ ਦੇ ਗੇਟ 'ਤੇ ਜਿੰਦਰਾ ਹੋਣ ਕਾਰਨ ਸੁਦੂਰ ਜ਼ਿਲ੍ਹੇ ਤੋਂ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Posted By: Akash Deep