ਕੋਲਕਾਤਾ: ਪੱਛਮੀ ਬੰਗਾਲ 'ਚ ਭਾਜਪਾ ਅਤੇ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਵਿਚਾਲੇ ਟਕਰਾਅ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਬੁੱਧਵਾਰ ਨੂੰ ਵੱਡੀ ਗਿਣਤੀ 'ਚ ਭਾਜਪਾ ਵਰਕਰਾਂ ਨੇ ਕੋਲਕਾਤਾ 'ਚ ਇਕੱਠੇ ਹੋਏ ਅਤੇ ਪੁਲਿਸ ਹੈਡਕੁਆਰਟਰ ਸਾਹਮਣੇ ਪ੍ਰਦਰਸ਼ਨ ਕੀਤਾ। ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਵਾਛੜਾਂ ਛੱਡੀਆਂ। ਵੱਡੀ ਗਿਣਤੀ 'ਚ ਵਰਕਰ ਹੈਡਕੁਆਰਟਰ ਬਾਹਰ ਬੈਠੇ ਹਨ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਹੇ ਹਨ। ਇਸ ਦੌਰਾਨ ਭਾਜਪਾਈਆਂ ਨੇ ਪੁਲਿਸ 'ਤੇ ਪੱਥਰਬਾਜ਼ੀ ਵੀ ਕੀਤੀ। ਇੰਨਾਂ ਦੀ ਮੰਗ ਹੈ ਕਿ ਲੋਕ ਸਭਾ ਚੋਣਾਂ 'ਚ ਜਿੱਤੇ ਸਾਰੇ ਭਾਜਪਾ ਸੰਸਦੀ ਮੈਂਬਰ ਆਉਣ ਤਾਂ ਉਹ ਇੱਥੇ ਹਟਣਗੇ। (ਦੇਖੋ ਵੀਡੀਓ)

Posted By: Akash Deep