style="text-align: justify;"> ਸਟੇਟ ਬਿਊਰੋ, ਕੋਲਕਾਤਾ : ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਰਿਸੜਾ ਸਥਿਤ ਵੇਲਿੰਗਟਨ ਜੂਟ ਮਿੱਲ 'ਚ ਤਾਲਾਬੰਦੀ ਹੋ ਗਈ ਹੈ। ਮੈਨੇਜਮੈਂਟ ਵੱਲੋਂ ਅਚਾਨਕ ਮਿੱਲ ਬੰਦ ਕਰਨ ਨਾਲ ਕਰੀਬ 3,000 ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਮੈਨੇਜਮੈਂਟ ਵੱਲੋਂ ਨੋਟਿਸ ਵਿਚ ਕੱਚੇ ਮਾਲ ਦੀ ਕੀਮਤ ਵਿਚ ਵਾਧੇ, ਆਰਥਿਕ ਤੰਗੀ ਅਤੇ ਉਤਪਾਦਨ ਵਿਚ ਕਮੀ ਦਾ ਜ਼ਿਕਰ ਕੀਤਾ ਗਿਆ ਹੈ। ਮਜ਼ਦੂਰਾਂ ਦਾ ਦੋਸ਼ ਹੈ ਕਿ ਮਿੱਲ ਮਾਲਕ ਨੇ ਮਨਮਾਨੇ ਤਰੀਕੇ ਨਾਲ ਮਿੱਲ ਵਿਚ 'ਸਸਪੈਂਸ਼ਨ ਆਫ ਵਰਕ' ਦਾ ਨੋਟਿਸ ਲਗਾ ਦਿੱਤਾ ਹੈ।

ਐਤਵਾਰ ਸਵੇਰੇ ਕਰੀਬ ਛੇ ਵਜੇ ਹਰ ਰੋਜ਼ ਦੀ ਤਰ੍ਹਾਂ ਜਿਵੇਂ ਹੀ ਮਜ਼ਦੂਰ ਪਹਿਲੀ ਸ਼ਿਫਟ ਵਿਚ ਕੰਮ ਕਰਨ ਪੁੱਜੇ, ਗੇਟ 'ਤੇ ਕੰਮ ਮੁਲਤਵੀ ਕਰਨ ਦਾ ਨੋਟਿਸ ਦੇਖ ਕੇ ਹੈਰਾਨ ਰਹਿ ਗਏ। ਇਸ ਪਿੱਛੋਂ ਕਿਰਤੀ ਭੜਕ ਗਏ। ਸੈਂਕੜੇ ਮਜ਼ਦੂਰਾਂ ਨੇ ਮਿੱਲ ਗੇਟ ਦੇ ਸਾਹਮਣੇ ਜੀ ਟੀ ਰੋਡ ਜਾਮ ਕਰ ਕੇ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਸਵੇਰ ਸਮੇਂ ਜੀ ਟੀ ਰੋਡ ਜਾਮ ਹੋਣ ਨਾਲ ਰਸਤੇ ਦੇ ਦੋਵੇਂ ਪਾਸੇ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪੁਲਿਸ ਦੇ ਦਖਲ ਨਾਲ ਮਜ਼ਦੂਰਾਂ ਨੂੰ ਉੱਥੋਂ ਹਟਾਇਆ ਗਿਆ।

Posted By: Sunil Thapa