ਏਐਨਆਈ,ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਅਗਲੇ 2 ਘੰਟਿਆਂ ਵਿਚ ਦਿੱਲੀ, ਹਰਿਆਣਾ ਅਤੇ ਉਤਰਪ੍ਰਦੇਸ਼ ਵਿਚ ਹਨੇਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦੋ ਘੰਟਿਆਂ ਦੌਰਾਨ ਹਰਿਆਣਾ ਦੇ ਕਰਨਾਲ, ਸੋਨੀਪਤ ਅਤੇ ਪਾਣੀਪਤ ਤੋਂ ਇਲਾਵਾ ਯੂਪੀ ਦੇ ਸ਼ਾਮਲੀ, ਬਾਗਪਤ, ਗਾਜੀਆਬਾਦ, ਮੋਦੀਨਗਰ,ਮੇਰਠ ਅਤੇ ਦਿੱਲੀ ਦੀਆਂ ਕਈ ਥਾਵਾਂ 'ਤੇ ਬਾਰਸ਼ ਦੀ ਸੰਭਾਵਨਾ ਹੈ। ਇਸ ਦੌਰਾਨ 20-40 ਕਿਮੀ. ਪ੍ਰਤੀ ਘੰਟੇ ਦੀ ਗਤੀ ਨਾਲ ਹਨੇਰੀ ਚਲੇਗੀ।

Posted By: Tejinder Thind