v> ਨਵੀਂ ਦਿੱਲੀ, ਏਜੰਸੀਆਂ : ਮੌਸਮ ਵਿਭਾਗ ਨੇ ਭਵਿੱਖਬਾਣੀ ਅਨੁਸਾਰ 30 ਤੇ 31 ਜੁਲਾਈ ਨੂੰ ਦੇਸ਼ ਦੇ ਕਈ ਹਿੱਸਿਆ 'ਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼, ਬਿਹਾਰ, ਉਪ ਹਿਮਾਲਿਆ, ਪੱਛਮ ਬੰਗਾਲ, ਉੱਤਰ-ਪੂਰਵੀ ਮੱਧ ਪ੍ਰਦੇਸ਼, ਅਸਾਮ, ਮੇਘਾਲਿਆ ਤੇ ਅਰੁਣਾਚਲ ਪ੍ਰਦੇਸ਼ 'ਚ ਮੌਨਸੂਨ ਸਰਗਰਮ ਰਹੇਗਾ ਤੇ ਇਨ੍ਹਾਂ ਇਲਾਕਿਆਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਕਈ ਸੂਬਿਆਂ 'ਚ ਬਾਰਿਸ਼ ਕਾਰਨ ਆਏ ਹੜ੍ਹ ਨਾਲ ਲੱਖ ਲੋਕਾਂ ਪ੍ਰਭਾਵਿਤ ਹੋ ਗਏ ਹਨ। ਉੱਤਰ ਬਿਹਾਰ ਤੇ ਕੋਸ ਰੇਂਜ ਦੇ 12 ਜ਼ਿਲ੍ਹੇ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਜਦ ਕਿ ਕਰੀਬ 30 ਲੱਖ ਲੋਕ ਪ੍ਰਭਾਵਿਤ ਹੋਏ ਹਨ।

ਪੂਰਬੀ ਰਾਜਸਥਾਨ, ਦਿੱਲੀ, ਹਰਿਆਣਾ, ਪੰਜਾਬ, ਤੇਲੰਗਾਨਾ ਤੇ ਕਰਨਾਟਕ 'ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੂਰਬੀ ਪ੍ਰਦੇਸ਼ 'ਚ ਵੀ ਚਮਕ ਤੇ ਗਰਜ ਨਾਲ ਬਾਰਿਸ਼ ਪੈ ਸਕਦੀ ਹੈ।

Posted By: Rajnish Kaur