ਨਵੀਂ ਦਿੱਲੀ, ਏਜੰਸੀ : ਮੌਸਮ ਵਿਭਾਗ ਮੁਤਾਬਕ ਅੱਜ ਦਿੱਲੀ, ਹਰਿਆਣਾ, ਪੰਜਾਬ ਤੇ ਰਾਜਸਥਾਨ 'ਚ ਵੱਧ ਬਾਰਿਸ਼ ਹੋਵੇਗੀ। ਇਨ੍ਹਾਂ ਸੂਬਿਆਂ 'ਚ ਕਈ ਸਥਾਨਾਂ 'ਤੇ ਹਲਕੀ ਤੋਂ ਭਾਰੀ ਬਾਰਿਸ਼ ਹੋਵੇਗੀ। ਰਾਜਸਥਾਨ 'ਚ ਕੁਝ ਸਥਾਨਾਂ 'ਚ ਹਲਕੀ ਬਾਰਿਸ਼ ਹੋਵੇਗੀ। ਜੰਮੂ-ਕਸ਼ਮੀਰ 'ਚ ਕਈ ਸਥਾਨਾਂ 'ਤੇ ਹਲਕੀ ਬਾਰਿਸ਼ ਤੇ ਹਿਮਾਚਲ ਪ੍ਰਦੇਸ਼ 'ਚ ਹੋਰ ਸਥਾਨਾਂ 'ਤੇ ਭਾਰੀ ਬਾਰਿਸ਼ ਸੰਭਵ ਹੈ। ਉੱਤਰਾਖੰਡ 'ਚ ਲਗਾਤਾਰ ਹੋ ਰਹੀ ਬਾਰਿਸ਼ ਨਾਲ ਗੋਰੀ ਨਦੀ ਦਾ ਜਲ ਪੱਧਰ ਵੱਧ ਗਿਆ ਹੈ ਜਿਸ ਤੋਂ ਬਾਅਦ ਮੁਵਸਿਆਰੀ 'ਚ 5 ਘਰਾਂ ਪਾਣੀ ਦੇ ਵਹਾਅ 'ਚ ਰੁੜ੍ਹ ਗਏ। ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ 'ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਕਾਲ ਭਾਵ 21 ਜੁਲਾਈ ਤੋਂ ਸੂਬੇ 'ਚ ਬਾਰਿਸ਼ 'ਚ ਕਮੀ ਆਵੇਗੀ।


ਪੰਜਾਬ 'ਚ ਅੱਜ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦਾ ਅਲਰਟ


ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮਾਨਸੂਨ ਜਮ੍ਹ ਕੇ ਬਰਸਿਆ। ਪਟਿਆਲਾ, ਅੰਮ੍ਰਿਤਸਰ ਤੇ ਪਠਾਨਕੋਟ 'ਚ ਸਵੇਰ ਤੋਂ ਲੈ ਕੇ ਦੁਪਹਿਰ ਸਮੇਂ ਜ਼ਿਆਦਾ ਬਾਰਿਸ਼ ਹੋਵੇਗੀ। ਮੌਸਮ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ 'ਚ 22.7 ਪਠਾਨਕੋਟ 'ਚ 36, ਕਪੂਰਥਲਾ 'ਚ 12.5, ਚੰਡੀਗੜ੍ਹ 'ਚ 0.6, ਪਟਿਆਲਾ 'ਚ 0.5 ਤੇ ਲੁਧਿਆਣਾ 'ਚ 5 ਮਿਮੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜਲੰਧਰ 'ਚ ਵੀ ਹਲਕੀ ਬਾਰਿਸ਼ ਹੋਈ। ਬਾਰਿਸ਼ ਦੀ ਵਜ੍ਹਾ ਨਾਲ ਸੂਬੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਸੋਮਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਬਾਰਿਸ਼ ਦੌਰਾਨ ਤੇਜ਼ ਹਵਾਵਾਂ ਵੀ ਚੱਲਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਭਾਰੀ ਬਾਰਿਸ਼ ਦਾ ਅਲਰਟ ਜਾਰੀ ਕਰਦੇ ਹੋਏ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਹਿਦਾਇਤ ਵੀ ਦਿੱਤੀ ਗਈ ਹੈ।

Posted By: Rajnish Kaur