ਨਵੀਂ ਦਿੱਲੀ, ਏਜੰਸੀ : ਦੇਸ਼ ਦੇ ਕਈ ਸੂਬਿਆਂ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਦੇਸ਼ ਭਰ 'ਚ ਬੀਤੇ ਇਕ ਹਫ਼ਤੇ ਤੋਂ ਕਿਤੇ ਰੁਕ-ਰੁਕ ਕੇ ਕਿਤੇ ਤੇਜ਼ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਦੇ ਤਾਜ਼ਾ ਅਪਡੇਟ ਮੁਤਾਬਕ ਅਗਲੇ ਤਿੰਨ ਦਿਨ ਤਕ ਕਈ ਸੂਬਿਆਂ 'ਚ ਮੂਸਲਾਧਾਰ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਉਤਰਾਖੰਡ ਤੇ ਪੰਜਾਬ ਸਣੇ ਕਈ ਸੂਬਿਆਂ 'ਚ 23 ਸਤੰਬਰ ਤਕ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨੀਆਂ ਮੁਤਾਬਕ ਇਨ੍ਹਾਂ ਸੂਬਿਆਂ 'ਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਦੂਜੇ ਪਾਸੇ 25 ਸਤੰਬਰ ਨੂੰ ਵੀ ਬੰਗਾਲ ਦੀ ਖਾੜੀ 'ਚ ਇਕ ਨਵਾਂ ਦਬਾਅ ਦਾ ਖੇਤਰ ਬਣ ਜਾ ਰਿਹਾ ਹੈ ਜਿਸ ਦੇ ਪ੍ਰਭਾਵ ਨਾਲ ਸਤੰਬਰ ਮਹੀਨੇ ਦੇ ਅੰਤ ਤਕ ਮੂਸਲਾਧਾਰ ਦਾ ਸਿਲਸਿਲਾ ਜਾਰੀ ਰਹੇਗਾ।

Posted By: Ravneet Kaur