ਨਵੀਂ ਦਿੱਲੀ : ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਅਗਲੇ ਦੋ ਦਿਨਾਂ ਵਿਚ ਕੁਝ ਰਾਹਤ ਮਿਲ ਸਕਦੀ ਹੈ। ਭਾਰਤੀ ਮੌਸਮ ਵਿਗਿਆਨ (ਆਈਐੱਮਡੀ) ਨੇ 23 ਅਤੇ 24 ਸਤੰਬਰ ਨੂੰ ਇਨ੍ਹਾਂ ਰਾਜਾਂ ਵਿਚ ਮੀਂਹ ਦਾ ਅਗਾਊਂ ਅਨੁਮਾਨ ਲਾਇਆ ਹੈ। ਆਈਐੱਮਡੀ ਦੇ ਸੀਨੀਅਰ ਵਿਗਿਆਨੀ ਰਾਜੇਂਦਰ ਕੁਮਾਰ ਜੇਨਾਮਣੀ ਨੇ ਕਿਹਾ ਕਿ ਇਸ ਸਾਲ ਪੂਰੇ ਦੇਸ਼ ਵਿਚ ਆਮ ਤੋਂ ਸੱਤ ਫ਼ੀਸਦੀ ਵੱਧ ਮੀਂਹ ਪਿਆ ਪਰ ਉੱਤਰ ਪੱਛਮੀ ਭਾਰਤ ਵਿਚ ਆਮ ਤੋਂ 15 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ।

Posted By: Jagjit Singh