ਨਵੀਂ ਦਿੱਲੀ, ਏਜੰਸੀਆਂ/ਬਿਊਰੋ : ਜੰਮੂ-ਕਸ਼ਮੀਰ 'ਤੇ ਸਰਗਰਮ ਪੱਛਮੀ ਗੜਬੜ ਵਾਲੀਆਂ ਪੌਣਾਂ ਇਕ ਵਾਰ ਫਿਰ ਖ਼ਤਰਨਾਕ ਸੰਕੇਤ ਦੇ ਰਹੀਆਂ ਹਨ। ਇਸ ਦੇ ਅਸਰ ਨਾਲ ਬਣਿਆ ਚੱਕਰਵਾਤੀ ਸਿਸਟਮ ਹਰਿਆਣਾ ਤੇ ਆਸਪਾਸ ਦੇ ਹਿੱਸਿਆਂ 'ਤੇ ਵੀ ਹੈ। ਇਸ ਦੀ ਵਜ੍ਹਾ ਨਾਲ ਉੱਤਰੀ ਭਾਰਤ 'ਚ ਮੌਸਮੀ ਸਰਗਰਮੀਆਂ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਿਕ, ਅਗਲੇ 24 ਘੰਟਿਆਂ 'ਚ ਜੰਮੂ-ਕਸ਼ਮੀਰ, ਲੱਦਾਖ, ਦਿੱਲੀ-ਐੱਨਸੀਆਰ ਤੇ ਉੱਤਰ ਪ੍ਰਦੇਸ਼ 'ਚ ਕੁਝ ਥਾਂ ਹਲਕੀ ਤੋਂ ਮੱਧਮ ਬਾਰਸ਼ ਹੋ ਸਕਦੀ ਹੈ। ਇਹੀ ਨਹੀਂ ਪੰਜਾਬ, ਹਰਿਆਣਾ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ 'ਚ ਹਲਕੀ ਤੋਂ ਮੱਧਮ ਬਾਰਸ਼ ਦੀ ਸੰਭਾਵਨਾ ਹੈ, ਉੱਥੇ ਹੀ ਮੌਸਮ ਵਿਭਾਗ ਦਾ ਅਨੁਮਾਨ ਜਾਰੀ ਕਰਨ ਵਾਲੀ ਏਜੰਸੀ ਸਕਾਈਮੈੱਟ ਵੈਦਰ ਦਾ ਕਹਿਣਾ ਹੈ ਕਿ ਕੁਝ ਥਾਵਾਂ 'ਤੇ ਮੋਹਲੇਧਾਰ ਮੀਂਹ ਪੈ ਸਕਦਾ ਹੈ।


4 ਤੋਂ 6 ਮਈ ਦੇ ਵਿਚਕਾਰ ਤੇਜ਼ ਬਾਰਿਸ਼


ਸਕਾਈਮੈੱਟ ਵੈਦਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ 'ਤੇ ਬਣੇ ਸਰਗਰਮੀ ਪੱਛਮੀ ਡਿਸਟਰਬੈਂਸ ਤੇ ਪੂਰਬੀ ਭਾਰਤ 'ਤੇ ਚੱਕਰਵਾਤੀ ਹਵਾਵਾਂ ਦੇ ਖੇਤਰ ਕਾਰਨ ਉੱਤਰ ਪ੍ਰਦੇਸ਼ ਤੋਂ ਬਿਹਾਰ ਤਕ ਇਕ ਟਰਫ ਰੇਖਾ ਬਣ ਗਈ ਹੈ। ਇਨ੍ਹਾਂ ਸਿਸਟਮਾਂ ਕਾਰਨ ਬੰਗਾਲ ਦੀ ਖਾੜੀ ਤੋਂ ਠੰਢੀਆਂ ਹਵਾਵਾਂ ਦੋਵਾਂ ਸੂਬਿਆਂ ਤਕ ਪਹੁੰਚ ਰਹੀਆਂ ਹਨ।

Posted By: Rajnish Kaur