ਜੇਐੱਨਐੱਨ, ਨਵੀਂ ਦਿੱਲੀ : ਮੌਸਮ ਦਾ ਮਿਜ਼ਾਜ ਹੌਲੀ-ਹੌਲੀ ਬਦਲ ਰਿਹਾ ਹੈ। ਤਾਪਮਾਨ 'ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਪਰ ਇਕ ਵਾਰ ਫਿਰ ਮੌਸਮ ਕਰਵਟ ਲੈਣ ਵਾਲਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੱਛਮੀ ਪਹਾੜੀ ਖੇਤਰ 'ਚ 20 ਤੋਂ 22 ਫਰਵਰੀ ਤਕ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ।

ਕਈ ਸੂਬਿਆਂ 'ਚ ਹੋਵੇਗੀ ਬਾਰਿਸ਼

ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਖਾੜੀ ਟਾਪੂਆਂ 'ਤੇ ਉੱਤਰੀ-ਪੱਛਮੀ ਭਾਰਤ ਦੇ ਮੈਦਾਨਾਂ ਤੇ ਪੂਰਬੀ-ਉੱਤਰੀ ਭਾਰਤ ਦੇ ਕੁਝ ਹਿੱਸਿਆਂ 'ਚ ਬਾਰਿਸ਼ ਦੀ ਸੰਭਾਵਨਾ ਵੀ ਹੈ। ਹਾਲਾਂਕਿ, ਬਾਕੀ ਹਿੱਸਿਆਂ 'ਚ ਮੌਸਮ ਸੁੱਕਾ ਰਹੇਗਾ ਯਾਨੀ ਕਿ ਬਾਕੀ ਸੂਬਿਆਂ 'ਚ ਬਾਰਿਸ਼ ਨਹੀਂ ਹੋਵੇਗੀ।

ਦਿੱਲੀ 'ਚ ਅਜਿਹਾ ਰਹੇਗਾ ਮੌਸਮ

ਦਿੱਲੀ 'ਚ ਘੱਟੋ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਾਨ 11 ਡਿਗਰੀ ਸੈਲਸੀਅਸ ਤੇ 26 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ। ਇਸ ਦੇ ਨਾਲ ਹੀ ਸਵੇਰ ਵੇਲੇ ਹਲਕੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ।

ਤਾਪਮਾਨ 'ਚ ਗਿਰਾਵਟ

ਉੱਤਰੀ ਰਾਜਸਥਾਨ, ਦਿੱਲੀ, ਹਰਿਆਣਾ ਸਮੇਤ ਪੰਜਾਬ ਦੇ ਕੁਝ ਹਿੱਸਿਆਂ 'ਚ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਸ ਕਾਰਨ ਦਿਨ ਤੇ ਰਾਤ ਦਾ ਤਾਪਮਾਨ ਆਮ ਨਾਲੋਂ ਥੋੜ੍ਹਾ ਉੱਪਰ ਰਹੇਗਾ। ਜਿਉਂ-ਜਿਉਂ ਉੱਤਰੀ-ਪੱਛਮੀ ਦਿਸ਼ਾ 'ਚ ਹਵਾਵਾਂ ਵਗਣ ਲੱਗਣਗੀਆਂ, ਉੱਤਰੀ ਮੈਦਾਨਾਂ ਦੇ ਕੁਝ ਹਿੱਸਿਆਂ 'ਚ 24 ਘੰਟੇ ਤੋਂ ਬਾਅਦ ਦੋਵੇਂ ਤਾਪਮਾਨ ਆਮ ਨਾਲੋਂ ਥੋੜ੍ਹਾ ਉੱਪਰ ਰਹੇਗਾ। ਜਿਵੇਂ-ਜਿਵੇਂ ਉੱਤਰੀ-ਪੱਛਮੀ ਦਿਸ਼ਾ ਤੋਂ ਹਵਾਵਾਂ ਵਗਣ ਲੱਗਣਗੀਆਂ, ਉੱਤਰੀ ਮੈਦਾਨਾਂ ਦੇ ਕੁਝ ਹਿੱਸਿਆਂ 'ਚ 24 ਘੰਟੇ ਬਾਅਦ ਦੋਵਾਂ ਤਰ੍ਹਾਂ ਦੇ ਤਾਪਮਾਨ 'ਚ ਇਕ-ਦੋ ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ।

Posted By: Seema Anand