ਦੇਸ਼ 'ਚ ਕੋਰੋਨਾ ਵਾਇਰਸ ਦੇ ਕਾਰਨ ਜਾਰੀ ਲਾਕਡਾਊਨ ਕਾਰਨ ਲੋਕ ਘਰਾਂ 'ਚ ਬੰਦ ਹਨ ਤੇ ਇਸ ਦੌਰਾਨ ਦੇਸ਼ ਦੇ ਕਈ ਸੂਬਿਆਂ 'ਚ ਗਰਮੀ ਨੇ ਦਸਤਕ ਦਿੱਤੀ ਹੈ। ਦਿੱਲੀ-ਐੱਨਸੀਆਰ 'ਚ ਵੀ ਆਉਣ ਵਾਲੇ ਦਿਨਾਂ 'ਚ ਗਰਮੀ ਵੱਧਣ ਵਾਲੀ ਹੈ। ਮੱਧ ਪ੍ਰਦੇਸ਼ 'ਚ ਤਾਂ ਪਾਰਾ 43 ਡਿਗਰੀ ਤੋਂ ਪਾਰ ਜਾ ਚੁੱਕਾ ਹੈ ਉੱਥੇ ਹੀ ਮਹਾਰਾਸ਼ਟਰ 'ਚ ਵੀ ਪਾਰਾ 41 ਡਿਗਰੀ ਤੋਂ ਉਪਰ ਜਾ ਚੁੱਕਾ ਹੈ। ਪਾਕਿਸਤਾਨ ਵਿਚ ਇਕ ਚੱਕਰਵਾਤੀ ਖੇਤਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਪੂਰਵੀ ਮੱਧ ਪ੍ਰਦੇਸ਼ ਦੇ ਉਪਰ ਵੀ ਇਕ ਚੱਕਰਵਾਤੀ ਸਰਕੂਲੇਸ਼ਨ ਦਾ ਖੇਤਰ ਨਜ਼ਰ ਆ ਰਿਹਾ ਹੈ। ਨਾਲ ਹੀ ਪੂਰਵੀ ਮੱਧ ਪ੍ਰਦੇਸ਼ ਤੋਂ ਚੱਕਰਵਾਤੀ ਸਰਕੂਲੇਸ਼ਨ ਵਾਲੀ ਟ੍ਰਫ ਤਾਮਿਲਨਾਡੂ ਤੇ ਤੇਲੰਗਾਨਾ ਤਕ ਨਜ਼ਰ ਆ ਰਹੀ ਹੈ।

ਹਾਲਾਂਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਕਰਨ ਵਾਲੀ ਨਿੱਜੀ ਏਜੰਸੀ Skymet Weather ਅਨੁਸਾਰ 12 ਤੋਂ 16 ਅਪ੍ਰੈਲ ਵਿਚ ਇੱਥੇ ਦੇਸ਼ ਦੇ ਕੁਝ ਸੂਬਿਆਂ 'ਚ ਪਾਰਾ ਤੇਜ਼ੀ ਨਾਲ ਵੱਧ ਰਿਹਾ ਹੈ ਉੱਥੇ ਹੀ ਹਿਮਾਲਿਆ ਵੱਲੋਂ ਬਣ ਰਹੇ ਪੱਛਮੀ ਫਰਮੈਂਟ ਕਾਰਨ ਜੰਮੂ-ਕਸ਼ਮੀਰ, ਅਸਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਸਿੱਕਮ ਤੇ ਨਗਾਲੈਂਡ 'ਚ ਅਗਲੇ 24 ਘੰਟੇ 'ਚ ਬਾਰਿਸ਼ ਦੇ ਆਸਾਰ ਹਨ।

13 ਅਪ੍ਰੈਲ ਨੂੰ ਟੀਕਮਗੜ੍ਹ, ਸਾਗਰ, ਸਤਨਾ, ਰੀਵਾ, ਗਵਾਲੀਅਰ ਤੇ ਭੋਪਾਲ ਆਦਿ ਵਿਚ ਹਲਕੀ ਬਾਰਿਸ਼ ਦੇ ਆਸਾਰ ਹਨ। 14 ਅਪ੍ਰੈਲ ਨੂੰ ਸਿੰਗਰੌਲੀ, ਉਮਰਰੀਆ, ਸ਼ਹਡੋਜ ਆਦਿ 'ਚ ਵੀ ਹਲਕੀ ਬਾਰਿਸ਼ ਹੋ ਸਕਦੀ ਹੈ।

ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵੀ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਦੇ ਆਸਾਰ ਹਨ। ਹਾਲਾਂਕਿ, ਦਿੱਲੀ-ਐੱਨਸੀਆਰ ਦੇ ਇਲਾਵਾ ਮੱਧ ਪ੍ਰਦੇਸ਼, ਮਹਾ ਰਾਸ਼ਟਰ, ਗੁਜਰਾਤ ਤੇ ਹੋਰ ਸੂਬਿਆਂ 'ਚ ਤਾਪਮਾਨ ਵੱਧਣ ਵਾਲਾ ਹੈ। ਹਾਲਾਂਕਿ ਘਰਾਂ 'ਚ ਬੰਦ ਲੋਕ ਇਸ ਗਰਮੀ ਦੀ ਤਪਸ਼ ਨੂੰ ਸ਼ਾਇਦ ਹੀ ਮਹਿਸੂਸ ਕਰ ਸਕਣ। ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਗਰਮ ਸਥਾਨਾਂ 'ਚ ਮਹਾ ਰਾਸ਼ਟਰ ਦਾ ਪਾਰਾ 41.3 ਡਿਗਰੀ ਰਿਹਾ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਸਭ ਤੋਂ ਉਪਰ ਨਜ਼ਰ ਆ ਰਿਹਾ ਮੱਧ ਪ੍ਰਦੇਸ਼ ਦਾ ਖਰਗੋਨ ਹੁਣ ਵੀ ਸਭ ਤੋਂ ਗਰਮ 10 ਸ਼ਹਿਰਾਂ ਦੀ ਲਿਸਟ 'ਚ ਸ਼ਾਮਿਲ ਹੈ ਪਰ 10ਵੇਂ ਨੰਬਰ 'ਤੇ।

Posted By: Rajnish Kaur