Weather Forcast ਜੇਐੱਨਐੱਨ, ਨਵੀਂ ਦਿੱਲੀ : ਪਹਾੜਾਂ 'ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ 'ਚ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਕਈ ਥਾਵਾਂ 'ਤੇ ਸੀਤ ਲਹਿਰ ਚੱਲ ਰਹੀ ਹੈ। ਦਿੱਲੀ ਦਾ ਤਾਪਮਾਨ ਐਤਵਾਰ 6.9 ਡਿਗਰੀ ਸੈਲਸੀਅਸ ਤਕ ਡਿੱਗ ਗਿਆ, ਜੋ 2003 ਦੇ ਬਾਅਦ ਨਵੰਬਰ ਦੇ ਮਹੀਨੇ 'ਚ ਸਭ ਤੋਂ ਘੱਟ ਸੀ। ਭਾਰਤ ਮੌਸਮ ਵਿਭਾਗ ਅਨੁਸਾਰ ਦੱਖਣੀ-ਪੱਛਮੀ ਅਰਬ ਸਾਗਰ 'ਤੇ ਘੱਟ ਦਬਾਅ ਦਾ ਖੇਤਰ ਬਣ ਰਿਹਾ ਹੈ, ਜਿਸ ਦੇ ਕਾਰਨ ਤਾਮਿਲਨਾਡੂ, ਕੇਰਲ 'ਚ 23 ਨਵੰਬਰ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੈਦਾਨੀ ਇਲਾਕਿਆਂ ਲਈ ਮੌਸਮ ਵਿਭਭਾਗ ਨੇ ਸੀਤ ਲਹਿਰ ਦਾ ਅਲਰਟ ਕੀਤਾ ਹੈ। ਅਗਲੇ ਕੁਝ ਦਿਨਾਂ ਤਕ ਤਾਪਮਾਨ 4.5 ਡਿਗਰੀ ਘੱਟ ਰਹੇਗਾ। ਰਾਜਸਥਾਨ ਦੇ ਘੱਟ ਤੋਂ ਘੱਟ ਇਲਾਕਿਆਂ 'ਚ ਸ਼ਨਿਚਰਵਾਰ ਨੂੰ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਸਬੇ ਦੇ ਪਹਾੜੀ ਇਲਾਕੇ ਮਾਊਟ ਆਬੂ 'ਚ ਰਾਤ ਦਾ ਤਾਪਮਾਨ ਇਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਆਈਐੱਮਡੀ ਨੇ ਕਿਹਾ ਕਿ ਦੱਖਣੀ-ਪੱਛਣੀ ਅਰਬ ਸਾਗਰ 'ਤੇ ਬਣ ਰਿਹਾ ਘੱਟ ਦਬਾਅ ਦਾ ਬਣਦਾ ਜਾ ਰਿਹਾ ਹੈ। ਇਹ ਅਗਲੇ 36 ਘੰਟਿਆਂ ਦੌਰਾਨ ਬੰਗਾਲ ਦੀ ਦੱਖਣੀ-ਪੱਛਮੀ 'ਤੇ ਬਣਿਆ ਰਹੇਗਾ ਤੇ ਅਗਲੇ 24 ਘੰਟਿਆਂ ਦੌਰਾਨ ਇਸ ਦੇ ਹੋਰ ਜ਼ਿਆਦਾ ਤੀਬਰ ਹੋਣ ਦੀ ਸੰਭਾਵਨਾ ਹੈ। ਇਹ 25 ਜਨਵਰੀ ਦੀ ਸਵੇਰੇ ਤਾਮਿਲਨਾਡੂ ਤੱਟ ਦੇ ਕੋਲ ਪਹੁੰਚ ਜਾਵੇਗਾ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੌਰਾਨ 40-50 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ, ਜੋ 60 ਕਿਮੀ ਘੰਟੇ ਦੀ ਰਫ਼ਤਾਰ ਨਾਲ ਵਧ ਜਾਵੇਗੀ।

Posted By: Sarabjeet Kaur