-ਲਗਾਤਾਰ ਦੂਸਰੇ ਦਿਨ ਪੰਜਾਬ ਰੋਡਵੇਜ਼ ਦੀ ਵਾਲਵੋ ਬੱਸ ਦਿੱਲੀ 'ਚ ਇੰਪਾਊਂਡ

-ਐੱਸਟੀਸੀ ਤੇ ਜਨਰਲ ਮੈਨੇਜਰ ਸਮੇਤ ਅੱਜ ਦਿੱਲੀ ਜਾਵੇਗਾ ਰੋਡਵੇਜ਼ ਦਾ ਅਮਲਾ

-ਸ਼ੁੱਕਰਵਾਰ ਨੂੰ ਵੀ ਬਾਊਂਡ ਕੀਤੀ ਸੀ ਵਾਲਵੋ ਬੱਸ

ਜੇਐੱਨਐੱਨ, ਜਲੰਧਰ : ਦਿੱਲੀ ਸਰਕਾਰ ਦਾ ਟਰਾਂਸਪੋਰਟ ਮਹਿਕਮਾ ਪੰਜਾਬ 'ਤੇ ਖਾਸਾ ਭਾਰੀ ਪੈ ਰਿਹਾ ਹੈ। ਟੂਰਿਸਟ ਪਰਮਿਟ ਲੈਮ ਦੇ ਬਾਵਜੂਦ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਦਿੱਲੀ ਵਿਚ ਵੜਦਿਆਂ ਹੀ ਬਾਊਂਡ ਕੀਤਾ ਜਾ ਰਿਹਾ ਹੈ। ਪੰਜਾਬ ਰੋਡਵੇਜ਼ ਅਧਿਕਾਰੀਆਂ ਲਈ ਬੱਸਾਂ ਨੂੰ ਛੁਡਵਾਉਣਾ ਮੁਸ਼ਕਿਲ ਹੋ ਰਿਹਾ ਹੈ। ਸ਼ੁੱਕਰਵਾਰ ਰਾਤ ਦਿੱਲੀ ਏਅਰਪੋਰਟ ਭੇਜੀ ਗਈ ਵਾਲਵੋ ਬੱਸ ਨੂੰ ਦਵਾਰਕਾ ਥਾਣੇ ਵਿਚ ਬੰਦ ਕਰਨ ਦੇ ਬਾਅਦ ਸ਼ਨਿੱਚਰਵਾਰ ਨੂੰ ਦਿੱਲੀ ਪਹੁੰਚੀ ਪੰਜਾਬ ਰੋਡਵੇਜ਼ ਦੀ ਇਕ ਹੋਰ ਵਾਲਵੋ ਬੱਸ ਨੂੰ ਇੰਪਾਊਂਡ ਕਰ ਲਿਆ ਗਿਆ। ਹੈਰਾਨੀ ਇਹ ਹੈ ਕਿ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਪੰਜਾਬ ਰੋਡਵੇਜ਼ ਵਾਲਵੋ ਨੂੰ ਦਿੱਲੀ ਵੜਦਿਆਂ ਹੀ ਕਰਨਾਲ ਬਾਈਪਾਸ 'ਤੇ ਜ਼ਬਤ ਕਰ ਲਿਆ।

ਉਧਰ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਤੋਂ ਬੱਸਾਂ ਛੁਡਵਾਉਣ ਦਾ ਤਰੀਕਾ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੂੰ ਸਮਝ ਨਹੀਂ ਆ ਰਿਹਾ ਹੈ। ਪੰਜਾਬ ਰਾਜ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਹੁਣ ਆਪਣੀਆਂ ਬੱਸਾਂ ਨੂੰ ਛੁਡਾਉਣ ਤੇ ਏਅਰਪੋਰਟ ਤਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਸੰਚਾਲਨ ਫਿਰ ਤੋਂ ਸ਼ੁਰੂ ਕਰਵਾਉਣ ਲਈ ਦਿੱਲੀ ਜਾਣਾ ਪਵੇਗਾ। ਸੋਮਵਾਰ ਨੂੰ ਪੰਜਾਬ ਟਰਾਂਸਪੋਰਟ ਵਿਭਾਗ ਦੇ ਐੱਸਟੀਸੀ, ਜਨਰਲ ਮੈਨੇਜਰ ਸਾਰੇ ਅਮਲੇ ਨਾਲ ਦਿੱਲੀ ਰਵਾਨਾ ਹੋ ਰਹੇ ਹਨ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਰੋਡਵੇਜ਼ ਵਾਲਵੋ ਬੱਸਾਂ ਨੂੰ ਇਸ ਲਈ ਜ਼ਬਤ ਕੀਤਾ ਗਿਆ ਹੈ ਕਿਉਂਕਿ ਏਅਰਪੋਰਟ ਤਕ ਜਾਣ ਲਈ ਪੰਜਾਬ ਟਰਾਂਸਪੋਰਟ ਵਿਭਾਗ ਕੋਲ ਕੋਈ ਐਗਰੀਮੈਂਟ ਨਹੀਂ ਹੈ। ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਸੋਮਵਾਰ ਨੂੰ ਟਰਾਂਸਪੋਰਟ ਵਿਭਾਗ ਦੇ ਅਮਲੇ ਦੇ ਦਿੱਲੀ ਜਾਣ ਦੀ ਪੁਸ਼ਟੀ ਕੀਤੀ ਹੈ।