ਪੰਜਾਬੀ ਜਾਗਰਣ ਕੇਂਦਰ, ਜਲੰਧਰ : ਸਰਕਾਰੀ ਵੋਕੇਸ਼ਨਲ ਸਕੂਲ ਅਟੈਂਡੈਂਟ ਯੂਨੀਅਨ ਵੱਲੋਂ ਬੀਤੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪ੫ਧਾਨ ਸੁਖਵਿੰਦਰ ਸਿੰਘ ਲੀਲ੍ਹ ਦੀ ਪ੫ਧਾਨਗੀ ਹੇਠ ਜੱਥੇਬੰਧਕ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਲੀਲ੍ਹ ਨੇ ਕਿਹਾ ਕਿ ਜੱਥੇਬੰਦੀ ਵੱਲਂੋ ਪਿਛਲੇ ਲੰਮੇ ਸਮੇਂ ਤੋਂ ਵਰਕਸ਼ਾਪ ਅਟੈਂਡੈਂਟਾਂ ਦੀਆਂ ਤਰੱਕੀਆਂ, ਗਰੇਡਾਂ 'ਚ ਤਰੁਟੀਆਂ ਦੂਰ ਕਰਨ, ਇਕ ਦਿਨ ਦੀ ਮੈਡੀਕਲ ਛੁੱਟੀ ਆਦਿ ਮੰਗਾਂ ਨੂੰ ਲੈ ਕੇ ਵਿਭਾਗ ਨੂੰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ, ਇਸ ਦੇ ਬਾਵਜੂਦ ਜਥੇਬੰਦੀ ਨੂੰ ਗੱਲਬਾਤ ਲਈ ਸਮਾਂ ਤਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਤੀਰੇ ਕਾਰਨ ਪੰਜਾਬ ਦੇ ਸਮੂਹ ਕਾਮਿਆਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਰਕਸ਼ਾਪ ਅਟੈਂਡੈਂਟਾਂ ਨੂੰ 5910-20200+1950 ਰੁਪਏ ਦੇ ਤਨਖਾਹ ਸਕੇਲ ਦੀ ਬਜਾਏ ਸਕੂਲਾਂ ਅੰਦਰ ਕੰਮ ਕਰਦੇ ਐੱਸਐੱਲਏ ਦੇ ਬਰਾਬਰ 5910-20200+2400 ਰੁਪਏ ਦਾ ਤਨਖਾਹ ਸਕੇਲ ਦਿੱਤਾ ਜਾਵੇ ਨਹੀਂ ਤਾਂ ਜੱਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਅੰਦਰ ਸੰਘਰਸ਼ ਦਾ ਕਰੋ ਜਾਂ ਮਰੋ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਜਗਤਾਰ ਸਿੰਘ ਤੇ ਸੰਦੀਪ ਪੁਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਜਰਮਨਜੀਤ ਸਿੰਘ, ਹਰਿੰਦਰ ਦੋਸਾਂਝ, ਪ੫ਕਾਸ਼ ਸਿੰਘ ਥੋਥੀਆਂ, ਪਰਮਜੀਤ ਕੌਰ ਮਾਨ, ਪਰਵੀਨ ਸ਼ਰਮਾ ਅਤੇ ਮਮਤਾ ਸ਼ਰਮਾ ਆਦਿ ਮੌਜੂਦ ਸਨ।