ਜਾਗਰਣ ਟੀਮ, ਵੈਸ਼ਾਲੀ : ਬਿਹਾਰ ਦੇ ਛਪਰਾ ਤੇ ਵੈਸ਼ਾਲੀ 'ਚ ਹਿੰਸਕ ਭੀੜ ਨੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਚਾਰ ਲੋਕਾਂ ਦਾ ਜਾਨ ਲੈ ਲਈ। ਛਪਰਾ ਦੇ ਪਿਠੌਰੀ ਪਿੰਡ 'ਚ ਵੀਰਵਾਰ ਨੂੰ ਦੇਰ ਰਾਤ ਪਸ਼ੂ ਚੋਰੀ ਕਰ ਰਹੇ ਮੁਲਜ਼ਮਾਂ ਨੂੰ ਏਨਾ ਕੁੱਟਿਆ ਗਿਆ ਕਿ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ 'ਚ ਦਮ ਤੋੜਿਆ। ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਹਸਪਤਾਲ 'ਚ ਹੰਗਾਮਾ ਕੀਤਾ ਤਾਂ ਪੁਲਿਸ ਨੇ ਲਾਠੀਆਂ ਵਰ੍ਹਾਈਆਂ। ਉੱਥੇ ਦੂਜੇ ਘਟਨਾ 'ਚ ਸ਼ੁੱਕਰਵਾਰ ਸਵੇਰੇ ਸੈਂਟਰਲ ਬੈਂਕ ਦੇ ਸੀਐੱਸਪੀ (ਗਾਹਕ ਸੇਵਾ ਕੇਂਦਰ) ਨੂੰ ਲੁੱਟਣ ਆਏ ਤਿੰਨ ਅਪਰਾਧੀਆਂ 'ਚੋਂ ਦੋ ਨੂੰ ਪਿੰਡ ਦੇ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ। ਇਸ ਦੌਰਾਨ ਇਕ ਅਪਰਾਧੀ ਭੱਜ ਗਿਆ। ਜਦਕਿ ਦੂਜੇ ਦੀ ਹਾਜੀਪੁਰ ਸਦਰ ਹਸਪਤਾਲ 'ਚ ਮੌਤ ਹੋ ਗਈ। ਛਪਰਾ ਦੇ ਬਨਿਆਪੁਰ ਥਾਣੇ ਦੇ ਪਿਠੌਰੀ ਪਿੰਡ 'ਚ ਹਾਲੀਆ ਦਿਨਾਂ 'ਚ ਪਸ਼ੂ ਚੋਰੀ ਦੀਆਂ ਘਟਨਾਵਾਂ ਹੋਈਆਂ ਸਨ। ਇਸ ਨਾਲ ਪਿੰਡ ਦੇ ਲੋਕ ਭੜਕੇ ਹੋਏ ਸਨ। ਵੀਰਵਾਰ ਦੀ ਰਾਤ ਰਾਜਬਲੀ ਰਾਮ ਦੀਆਂ ਤਿੰਨ ਬੱਕਰੀਆਂ ਚੋਰੀ ਕਰ ਲਈਆਂ ਗਈਆਂ। ਰਾਤ ਨੂੰ ਪਤਾ ਲੱਗਣ 'ਤੇ ਹੰਗਾਮਾ ਕਰਨ ਤੋਂ ਬਾਅਦ ਲੋਕ ਸੌਂ ਗਏ। ਕਰੀਬ ਢਾਈ ਵਜੇ ਭਿਖਾਰੀ ਰਾਮ ਦੀ ਮੱਝ ਦੀ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਉਸਨੂੰ ਪਿੱਕਅਪ 'ਚ ਪਾ ਲਿਆ ਗਿਆ। ਮੱਝ ਦੇ ਚੀਕਣ ਤੇ ਉੱਛਲਣ 'ਤੇ ਲੋਕ ਜਾਗ ਗਏ। ਬਾਹਰ ਆ ਕੇ ਦੇਖਿਆ ਤੇ ਰੌਲਾ ਪਾਇਆ। ਰੌਲਾ ਸੁਣ ਕੇ ਲੋਕਾਂ ਨੂੰ ਇਕੱਠਾ ਹੁੰਦੇ ਦੇਖ ਪਸ਼ੂ ਚੋਰ ਭੱਜਣ ਲੱਗੇ। ਹਾਲਾਂਕਿ ਇਸ ਦੌਰਾਨ ਤਿੰਨ ਲੋਕ ਫੜੇ ਗਏ। ਲੋਕਾਂ ਨੇ ਤਿੰਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮਾਰਕੁੱਟ ਨਾਲ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੈਂਕ ਲੁਟੇਰਾ ਦੱਸ ਕੇ ਦੋ ਨੂੰ ਕੁੱਟਿਆ

ਵੈਸ਼ਾਲੀ ਦੇ ਸੈਂਟਰਲ ਬੈਂਕ ਦੇ ਸੀਐੱਸਪੀ (ਗਾਹਕ ਸੇਵਾ ਕੇਂਦਰ) ਨੂੰ ਲੁੱਟਣ ਆਏ ਤਿੰਨ ਅਪਰਾਧੀਆਂ 'ਚੋਂ ਦੋ ਨੂੰ ਪਿੰਡ ਦੇ ਲੋਕਾਂ ਨੇ ਫੜ ਲਿਆ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਨਾਲ ਇਕ ਦੀ ਮੌਤ ਹੋ ਗਈ। ਮਿ੍ਤਕ ਦੀ ਹਾਲੇ ਤਕ ਪਛਾਣ ਨਹੀਂ ਹੋ ਸਕੀ।