Vikas Dubey Encounter : ਨਈ ਦੁਨੀਆ, ਨਵੀਂ ਦਿੱਲੀ : ਉੱਤਰ ਪ੍ਰਦੇਸ਼ ਦੇ ਅਤਿ ਲੋੜੀਂਦੇ ਵਿਕਾਸ ਦੂਬੇ ਦਾ ਐਨਕਾਊਂਟਰ ਹੋ ਗਿਆ ਹੈ। ਸ਼ੁੱਕਰਵਾਰ ਸਵੇਰੇ ਕਰੀਬ ਸਾਢੇ 6 ਵਜੇ ਉਜੈਨ ਤੋਂ ਕਾਨਪੁਰ ਲਿਜਾਂਦੇ ਸਮੇਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਅਸਲ ਵਿਚ ਯੂਪੀ ਐੱਸਟੀਐੱਫ ਦੀ ਜਿਹੜੀ ਟੀਮ ਵਿਕਾਸ ਦੂਬੇ ਨੂੰ ਲਿਜਾ ਰਹੀ ਸੀ, ਉਸ ਦੀ ਗੱਡੀ ਕਾਨਪੁਰ ਤੋਂ ਪਹਿਲਾਂ ਪਲਟ ਗਈ। ਮੌਕੇ ਵੇਖ ਕੇ ਵਿਕਾਸ ਦੂਬੇ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੋਵਾਂ ਪਾਸਿਓਂ ਗੋਲੀਬਾਰੀ ਵੀ ਹੋਈ। ਵਿਕਾਸ ਦੂਬੇ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਪਰ ਉਸ ਦੀ ਮੌਤ ਦੀ ਖ਼ਬਰ ਵੀ ਆ ਗਈ।

ਪੁਲਿਸ ਜਲਦ ਅਧਿਕਾਰਤ ਪੁਸ਼ਟੀ ਕਰੇਗੀ। ਵਿਕਾਸ ਦੂਬੇ ਦੇ ਲੱਕ 'ਚ ਗੋਲ਼ੀ ਲੱਗੀ ਸੀ। ਸਥਾਨਕ ਪੁਲਿਸ ਵੱਲੋਂ ਉਸ ਨੂੰ ਹੌਸਪਿਟਲ ਲਿਜਾਣ ਦੀ ਗੱਲ ਦੱਸੀ ਗਈ ਪਰ ਕਿਹੜੇ ਹੌਸਪਿਟਲ ਲਿਜਾਇਆ ਗਿਆ, ਇਹ ਨਹੀਂ ਦੱਸਿਆ ਗਿਆ।

ਮੀਡੀਆ ਰਿਪੋਰਟਸ ਮੁਤਾਬਿਕ, ਕੁਝ ਲੋਕਾਂ ਨੇ ਵਿਕਾਸ ਦੂਬੇ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵਾਂ ਪਾਸਿਓਂ ਫਾਇਰਿੰਗ ਵੀ ਹੋਈ। ਐੱਸਟੀਐੱਫ ਦਾ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਇਆ ਹੈ। ਵਿਕਾਸ ਦੂਬੇ ਨੂੰ ਦੋ ਤੋਂ ਤਿੰਨ ਗੋਲ਼ੀਆਂ ਲੱਗਣ ਦੀ ਗੱਲ ਕਹੀ ਜਾ ਰਹੀ ਹੈ। ਵਿਕਾਸ ਦੂਬੇ ਦਾ ਐਨਕਾਊਂਟਰ ਕਾਨਪੁਰ ਦੇਹਾਤ ਦੇ ਭੌਤੀ ਇਲਾਕੇ 'ਚ ਕੀਤਾ ਗਿਆ ਹੈ। ਇਸੇ ਇਲਾਕੇ 'ਚ ਕੱਲ੍ਹ ਸਵੇਰੇ ਵਿਕਾਸ ਦੇ ਸਾਥੀ ਪ੍ਰਭਾਤ ਮਿਸ਼ਰਾ ਦਾ ਐਨਕਾਊਂਟਰ ਹੋਇਆ ਸੀ। ਉਸ ਨੇ ਵੀ ਪੁਲਿਸ ਦੀ ਗੱਡੀ ਪੰਚਰ ਹੋਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਸੀ।

Posted By: Seema Anand