ਨਈ ਦੁਨੀਆ : ਵਿਕਾਸ ਦੂਬੇ ਦੇ ਕਾਨਪੁਰ ਵਿਚ ਸ਼ੁੱਕਰਵਾਰ ਨੂੰ ਐਨਕਾਉਂਟਰ ਵਿਚ ਢੇਰ ਹੋਣ ਤੋਂ ਬਾਅਦ ਈਡੀ ਨੇ ਉਸ ਦੇ ਕਾਲੇ ਕਾਰੋਬਾਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈਡੀ ਨੇ ਉਤਰਪ੍ਰਦੇਸ਼ ਪੁਲਿਸ ਤੋਂ ਵਿਕਾਸ ਦੂਬੇ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਉਸ ਦੇ ਸਾਥੀਆਂ ਦੀ ਜਾਣਕਾਰੀ ਮੰਗੀ ਹੈ। ਹੁਣ ਵਿਕਾਸ ਦੂਬੇ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇਗੀ।

ਈਡੀ ਨੇ ਵਿਕਾਸ ਦੂਬੇ ਦੀ ਚੱਲ ਅਤੇ ਅਚੱਲ ਜਾਇਦਾਦਾਂ ਦੀ ਜਾਂਚ ਦਾ ਕੰਮ ਸ਼ਰੂ ਕਰ ਦਿੱਤਾ ਹੈ। ਮਨੀ ਲਾਡਰਿੰਗ ਦੇ ਮਾਮਲੇ ਵਿਚ ਵੀ ਜਾਂਚ ਸ਼ੁਰੂ ਕੀਤੀ ਜਾਵੇਗੀ। ਈਡੀ ਦੀ ਜਾਣਕਾਰੀ ਮੁਤਾਬਕ ਵਿਕਾਸ ਦੂਬੇ ਨੇ ਪਿਛਲੇ 3 ਸਾਲ ਵਿਚ 15 ਦੇਸ਼ਾਂ ਦੀ ਯਾਤਰਾ ਕੀਤੀ ਸੀ। ਸੰਯੁਕਤ ਅਰਬ ਅਮੀਰਾਤ ਅਤੇ ਥਾਈਲੈਂਡ ਵਿਚ ਉਸ ਨੇ ਪੇਂਟ ਹਾਊਸ ਵੀ ਖਰੀਦੇ ਸਨ। ਵਿਕਾਸ ਦੂਬੇ ਨੇ ਹਾਲ ਹੀ ਵਿਚ ਲਖਨਊ ਵਿਚ ਲਗਪਗ 20 ਕਰੋਡ਼ ਰੁਪਏ ਦੀ ਪ੍ਰਾਪਰਟੀ ਖਰੀਦੀ ਸੀ। ਈਡੀ ਨੇ ਇਸ ਮਾਮਲੇ ਵਿਚ ਕਾਨਪੁਰ ਦੇ ਸੀਪੀ ਤੋਂ ਜਾਣਕਾਰੀ ਮੰਗੀ ਹੈ।

ਈਡੀ ਦੀ ਇਕ ਟੀਮ ਨੇ ਬੁੱਧਵਾਰ ਨੂੰ ਕਾਨਪੁਰ ਪੁਲਿਸ ਨਾਲ ਸੰਪਰਕ ਕੀਤਾ ਸੀ ਅਤੇ ਵਿਕਾਸ ਦੂਬੇ ਨਾਲ ਸਬੰਧਤ ਐਫਆਈਆਰ ਅਤੇ ਕਈ ਦਸਤਾਵੇਜ਼ ਲੈ ਕੇ ਲਖਨਊ ਆਈ ਸੀ। ਵਿਕਾਸ ਦੂਬੇ ’ਤੇ ਦਰਜ ਸਾਰੇ ਮਾਮਲਿਆਂ ਦੀ ਜਾਣਕਾਰੀ ਵੀ ਈਡੀ ਨੇ ਹਾਸਲ ਕੀਤੀ ਹੈ। ਵਿਕਾਸ ਦੂਬੇ ’ਤੇ ਯੂਪੀ ਵਿਚ ਤਿੰਨ ਦਰਜਨ ਤੋਂ ਜ਼ਿਆਦਾ ਮਾਮਲੇ ਦਰਜ ਹਨ, ਇਨ੍ਹਾਂ ਵਿਚੋਂ ਕਈ ਗੰਭੀਰ ਕੇਸ ਹਨ। ਭਾਵ ਮਨੀ ਲਾਡਰਿੰਗ ਦਾ ਕੇਸ ਬਣਿਆ ਤਾਂ ਉਸ ਦੀਆਂ ਕਈ ਨਜਾਇਜ਼ ਜਾਇਦਾਦਾਂ ਵੀ ਅਟੈਚ ਕੀਤੀਆਂ ਜਾ ਸਕਦੀਆਂ ਹਨ।

ਉਜੈਨ ਜਾਵੇਗੀ ਯੂਪੀ ਐਸਟੀਐਫ ਦੀ ਟੀਮ

ਯੂਪੀ ਐਸਟੀਐਫ ਦੀ ਟੀਮ ਨੇ ਵੀ ਜਾਂਚ ਦਾ ਦਾਇਰਾ ਵਧਾ ਦਿੱਤਾ ਹੈ। ਯੂਪੀ ਐਸਟੀਐਫ ਦੀ ਟੀਮ ਇਸ ਮਾਮਲੇ ਵਿਚ ਜਾਂਚ ਲਈ ਉਜੈਨ ਜਾਵੇਗੀ। ਜਿਥੇ ਉਸ ਦੇ ਸ਼ਰਾਬ ਦੇ ਕਾਰੋਬਾਰ ਦੇ ਕੁਨੈਕਸ਼ਨ ਦੀ ਜਾਂਚ ਹੋਵੇਗੀ।

Posted By: Tejinder Thind