ਲਖਨਊ, ਜੇਐੱਨਐੱਨ : ਕਾਨਪੁਰ ਦੇ ਚੌਬੇਪੁਰ 'ਚ ਦੋ ਤੇ ਤਿੰਨ ਜੁਲਾਈ ਦੀ ਰਾਤ ਦਬਿਸ਼ 'ਚ ਗਈ ਪੁਲਿਸ ਟੀਮ 'ਤੇ ਹਮਲਾ ਕਰ ਕੇ ਸੀਓ ਸਮੇਤ ਅੱਠ ਜਾਂਬਾਜਾਂ ਦਾ ਹਤਿਆਰਾ ਪੰਜ ਲੱਖ ਦਾ ਇਨਾਮੀ ਵਿਕਾਸ ਦੂਬੇ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਹੋ ਗਿਆ ਹੈ। ਸੈਂਕੜੇ ਪੁਲਿਸ ਟੀਮ ਨਾਲ ਐੱਸਟੀਐੱਫ ਨੂੰ ਬੀਤੇ ਸੱਤ ਦਿਨਾਂ ਤੋਂ ਚਕਮਾ ਦੇ ਰਿਹਾ ਵਿਕਾਸ ਦੂਬੇ ਹਰਿਆਣਾ ਦੇ ਫਰੀਦਾਬਾਦ ਤੋਂ ਉਜੈਨ ਪਹੁੰਚ ਗਿਆ ਸੀ।

ਉਜੈਨ ਦੇ ਜ਼ਿਲ੍ਹਾ ਕਲੈਕਟਰ ਆਸ਼ੀਸ਼ ਸਿੰਘ ਨੇ ਦੱਸਿਆ ਕਿ ਵਿਕਾਸ ਦੂਬੇ ਮਹਾਕਾਲ ਦਾ ਦਰਸ਼ਨ ਕਰਨ ਮੰਦਰ 'ਚ ਜਾ ਰਿਹਾ ਸੀ। ਉਸ ਸਮੇਂ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਪਛਾਣ ਲਿਆ ਤੇ ਕੰਟਰੋਲ ਰੂਪ ਨੂੰ ਜਾਣਕਾਰੀ ਦੇ ਦਿੱਤੀ। ਉਸ ਤੋਂ ਬਾਅਦ ਵਿਕਾਸ ਦੂਬੇ ਉੱਥੇ ਚੀਕ-ਚੀਕ ਕੇ ਕਹਿਣ ਲੱਗਾ ਕਿ ਮੈਂ ਹੀ ਵਿਕਾਸ ਦੂਬੇ ਹਾਂ। ਇਸ ਤੋਂ ਬਾਅਦ ਪੁਲਿਸ ਦੀ ਟੀਮ ਨੇ ਉਸ ਫੜ ਲਿਆ ਤੇ ਕੰਟਰੋਲ ਰੂਪ 'ਚ ਲੈ ਗਈ।


ਕਾਨਪੁਰ ਦਾ ਬਦਨਾਮ ਗੈਂਗਸਟਰ ਤੇ ਅੱਠ ਪੁਲਿਸ ਅਧਿਕਾਰੀਆਂ ਦੀ ਹੱਤਿਆ ਦਾ ਦੋਸ਼ ਵਿਕਾਸ ਦੂਬੇ ਉਜੈਨ 'ਚ ਗ੍ਰਿਫ਼ਤਾਰ ਹੋ ਗਿਆ ਹੈ। ਹੁਣ ਤਕ ਮਿਲੀ ਜਾਣਕਾਰੀ ਅਨੁਸਾਰ ਦੂਬੇ ਸਵੇਰੇ 7:45 'ਤੇ ਆਪਣੇ ਕੁਝ ਸਾਥੀਆਂ ਨਾਲ ਮਹਾਕਾਲ ਮੰਦਰ 'ਚ ਦਰਸ਼ਨ ਲਈ ਆਇਆ ਸੀ। ਇਸ ਦੌਰਾਨ ਉੱਥੇ ਤੈਨਾਤ ਸੁਰੱਖਿਆ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਉਸ ਨੂੰ ਚੌਂਕੀ ਲੈ ਕੇ ਪਹੁੰਚੀ। ਬਾਅਦ 'ਚ ਉਜੈਨ ਐੱਸਪੀ ਮਨੋਜ ਸਿੰਘ ਦੂਬੇ ਨੂੰ ਗ੍ਰਿਫ਼ਤਾਰ ਕਰ ਕੇ ਕੰਟਰੋਲ ਰੂਮ 'ਚ ਲੈ ਗਏ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦਾ ਬਿਆਨ ਮੱਧ ਪ੍ਰਦੇਸ਼ ਨੂੰ Intelligence ਤੋਂ ਦੋਸ਼ੀ ਵਿਕਾਸ ਦੂਬੇ ਦੇ ਉਜੈਨ ਆਉਣ ਦੀ ਜਾਣਕਾਰੀ ਮਿਲੀ ਸੀ। ਇਸ ਆਧਾਰ 'ਤੇ ਮਹਾਕਾਲ ਥਾਣਾ ਪੁਲਿਸ ਨੇ ਵਿਕਾਸ ਦੀ ਗ੍ਰਿਫ਼ਤਾਰੀ ਕੀਤੀ ਹੈ। ਮਹਾਕਾਲ ਮੰਦਰ ਪਰਿਸਰ 'ਚ ਪਹੁੰਚ ਕੇ ਸ਼ਖ਼ਸ ਨੇ ਚੀਕ-ਚੀਕ ਕੇ ਖ਼ੁਦ ਨੂੰ ਵਿਕਾਸ ਦੂਬੇ ਦੱਸਿਆ। ਮੰਦਰ 'ਚ ਸੁਰੱਖਿਆ ਗਾਰਡ ਨੇ ਫੜਿਆ ਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮਹਾਕਾਲ ਥਾਣਾ ਪੁਲਿਸ ਦੂਬੇ ਨੂੰ ਗੱਡੀ 'ਚ ਬੈਠਾ ਕੇ ਕੰਟਰੋਲ ਰੂਮ ਵੱਲ ਲੈ ਗਈ।

Posted By: Rajnish Kaur