ਜੇਐੱਨਐੱਨ, ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਵਿਜੈ ਗੋਇਲ ਨੇ ਪ੍ਰਦੂਸ਼ਣ ਦੇ ਮੁੱਦੇ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਐਤਵਾਰ ਨੂੰ ਉਨ੍ਹਾਂ ਨੇ ਜੰਤਰ-ਮੰਤਰ 'ਤੇ ਦਿੱਲੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਵਿਜੈ ਗੋਇਲ ਦਾ ਦੋਸ਼ ਹੈ ਕਿ ਦਿੱਲੀ 'ਚ ਔਡ-ਈਵਨ ਫੇਲ੍ਹ ਹੋ ਗਈ ਹੈ ਤੇ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਭਾਜਪਾ ਆਗੂ ਨੇ ਸੀੱਐੱਮ ਕੇਜਰੀਵਾਲ ਦਾ ਅਸਤੀਫ਼ਾ ਮੰਗਿਆ ਹੈ।

ਦੱਸ ਦੇਈਏ ਕਿ ਦਿੱਲੀ ਸਰਕਾਰ ਦੀ ਔਡ-ਈਵਨ ਸਕੀਮ 15 ਨਵੰਬਰ ਨੂੰ ਖ਼ਤਮ ਹੋ ਗਈ ਹੈ। ਸੀਐੱਮ ਕੇਜਰੀਵਾਲ ਸੋਮਵਾਰ ਨੂੰ ਇਸ ਯੋਜਨਾ ਨੂੰ ਵਧਾਉਣ ਨੂੰ ਲੈ ਕੇ ਫ਼ੈਸਲਾ ਕਰਨਗੇ। ਭਾਜਪਾ ਆਗੂ ਔਡ-ਈਵਨ ਲਾਗੂ ਕਰਨ ਦਾ ਪਹਿਲਾਂ ਵੀ ਵਿਰੋਧ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿਜੈ ਗੋਇਲ ਔਡ-ਈਵਨ ਖ਼ਿਲਾਫ਼ ਗੱਡੀ ਲੈ ਕੇ ਸੜਕ 'ਤੇ ਉਤਰੇ ਸਨ। ਨਿਯਮ ਦੀ ਉਲੰਘਣਾ ਕਰਨ 'ਤੇ ਪੁਲਿਸ ਨੇ ਚਲਾਨ ਕੱਟ ਦਿੱਤਾ ਸੀ।

Posted By: Amita Verma